21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਭਾਈ ਘਨ੍ਹਈਆ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਵਲੋਂ ਕੈਂਸਰ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 25-12-2025
ਟਾਂਡਾ ਉੜਮੁੜ, 24 ਦਸੰਬਰ (ਭਗਵਾਨ ਸਿੰਘ ਸੈਣੀ)- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਿਕ ਅਸਥਾਨ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਪੰਜਾਬ ਅਤੇ ਵਰਧਮਾਨ ਕੰਪਨੀ ਵਲੋਂ ਇਕ ਦਿਨਾ ਕੈਂਸਰ ਕੇਅਰ ਤੇ ਜਨਰਲ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ਭਾਈ ਘਨਈਆ ਜੀ ਚੈਰੀਟੇਬਲ ਟਰਸਟ ਟਾਂਡਾ ਅਤੇ ਐਨ.ਆਰ.ਆਈ ਵੈਲਫੇਅਰ ਸੋਸਾਇਟੀ ਮੂਨਕਾਂ ਦੇ ਸਹਿਯੋਗ ਨਾਲ ਵਰਲਡ ਕੇਅਰ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਡਾ. ਧਰਮਿੰਦਰ ਢਿੱਲੋਂ ਦੀ ਅਗਵਾਈ ਤੇ ਵਰਧਮਾਨ ਕੰਪਨੀ ਦੇ ਐਡਵਾਈਜ਼ਰ ਪ੍ਰਦੀਪ ਡਡਵਾਲ ਦੀ ਦੇਖ ਰੇਖ ਹੇਠ ਵਿਚ ਲਗਾਏ ਗਏ ਇਸ ਕੈਂਪ ਦੌਰਾਨ 300 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਸੰਬੋਧਨ ਕਰਦੇ ਹੋਏ ਡਾ. ਧਰਮਿੰਦਰ ਢਿੱਲੋ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਹੁਣ ਤੱਕ ਪੰਜਾਬ ਵਿੱਚ ਹਜ਼ਾਰਾਂ ਹੀ ਕੈਂਪ ਲਗਾਏ ਜਾ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਅੰਤਰਰਾਸ਼ਟਰੀ ਸੰਸਥਾ ਹੈ ਜੋ ਕਿ ਇੰਗਲੈਂਡ ਤੋਂ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ | ਕੈਂਪ ਦਾ ਲਾਭ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀ ਛਾਤੀ ਦੇ ਕੈਂਸਰ, ਪੇਟ ਕੈਂਸਰ, ਮੋਮੋਗ੍ਰਾਫੀ ਟੈਸਟ, ਬੱਚੇਦਾਨੀ ਦੇ ਕੈਂਸਰ, ਪੀ.ਐਸ.ਏ ਟੈਸਟ, ਗਦੂਦਾਂ ਦੇ ਕੈਂਸਰ, ਹੱਡੀਆਂ ਦੇ ਕੈਂਸਰ, ਮੂੰਹ ਅਤੇ ਗਲੀ ਦੇ ਕੈਂਸਰ ਦੀ ਦਾ ਚੈੱਕਅਪ ਵੀ ਕੀਤਾ ਗਿਆ | ਇਸ ਤੋਂ ਇਲਾਵਾ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਦੀਪ ਸਿੰਘ ਜੀ, ਭਾਈ ਘਨਈਆ ਜੀ ਚੈਰੀਟੇਬਲ ਟਰਸਟ ਦੇ ਪ੍ਰਧਾਨ ਡਾ. ਬਲਵੀਰ ਸਿੰਘ, ਸੇਵਾਦਾਰ ਭਾਈ ਹਰਪ੍ਰੀਤ ਸਿੰਘ ਨੇ ਕੈਂਸਰ ਕੇਅਰ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਵਰਧਮਾਨ ਕੰਪਨੀ ਦੇ ਪ੍ਰਬੰਧਕ, ਆਗਿਆ ਰਾਮ ਸੈਣੀ, ਅਜੀਤ ਸਿੰਘ ਗੁਰਾਇਆ, ਹੈਡਮਾਸਟਰ ਗੁਰਦਿਆਲ ਸਿੰਘ, ਸੁਖਬੀਰ ਸਿੰਘ, ਮਾਸਟਰ ਸੰਤੋਖ ਸਿੰਘ, ਸੁਖਵਿੰਦਰ ਸਿੰਘ ਮੂਨਕਾਂ, ਗੁਰਦੀਪ ਸਿੰਘ, ਅਰਜੁਨ ਸਿੰਘ, ਇੰਦਰਪ੍ਰੀਤ ਸਿੰਘ, ਹਰਪ੍ਰੀਤ ਬੱਬੂ ਮੂਨਕ, ਪ੍ਰੇਮ ਪਾਲ ਸਿੰਘ, ਵੈਦ ਜਸਪ੍ਰੀਤ ਸਿੰਘ ਸੈਣੀ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਬੱਚਿਆਂ ਦੇ ਦਸਤਾਰ ਸਜਾਓ ਮੁਕਾਬਲੇ ਕਰਵਾਏ ਅਗਲੀ ਖ਼ਬਰ ਅਰੋੜਾ ਵੰਸ਼ ਸਭਾ ਦੀ ਮੀਟਿੰਗ
Ad Position 24