ਹੁਸ਼ਿਆਰਪੁਰ, 24 ਦਸੰਬਰ (ਬਲਜਿੰਦਰਪਾਲ ਸਿੰਘ)-ਅਰੋੜਾ ਵੰਸ਼ ਸਭਾ ਦੀ ਮੀਟਿੰਗ ਪ੍ਰਧਾਨ ਟਿੰਕੂ ਨਰੂਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਅਰੋੜਾ ਵੰਸ਼ ਸਭਾ 'ਚ ਨਵੇਂ ਮੈਂਬਰਾਂ ਵਜੋਂ ਡਿੰਪਲ ਗੁਲ੍ਹਾਟੀ, ਨੀਰਜ ਮਨਚੰਦਾ, ਵਿਜੇ ਵਿਗ, ਕਿ੍ਸ਼ਨ ਅਰੋੜਾ, ਰਾਜੂ ਅਰੋੜਾ ਅਤੇ ਚਿਰਾਗ਼ ਢੱਲ ਨੂੰ ਸ਼ਾਮਿਲ ਕੀਤਾ ਗਿਆ | ਉਨ੍ਹਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵਿਧੀਵਤ ਤੌਰ 'ਤੇ ਸਭਾ ਵਿਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਸਕੱਤਰ ਮਨੋਜ ਤਨੇਜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਅਰੋੜਾ ਵੰਸ਼ ਸਭਾ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨ ਟਿੰਕੂ ਨਰੂਲਾ ਨੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਕਿਹਾ ਕਿ ਸਭਾ ਵਲੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਸੰਬੰਧੀ ਚਲਾਇਆ ਗਿਆ ਅਭਿਆਨ ਲਗਾਤਾਰ ਜਾਰੀ ਰਹੇਗਾ | ਇਸ ਮੌਕੇ ਸਮਾਜ ਸੇਵੀ ਸੰਜੀਵ ਅਰੋੜਾ ਨੇ ਕਿਹਾ ਕਿ ਨਵੇਂ ਮੈਂਬਰਾਂ ਦੇ ਜੁੜਨ ਨਾਲ ਸਭਾ ਨੂੰ ਹੋਰ ਬਲ ਮਿਲਿਆ ਹੈ, ਜਿਸ ਨਾਲ ਸਮਾਜਿਕ ਕਾਰਜਾਂ ਦੀ ਗਤੀ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ | ਇਸ ਮੌਕੇ ਅਨਿਲ ਪਾਹਵਾ ਆਦਿ ਹਾਜ਼ਰ ਸਨ |