29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕਾਂਗਰਸੀ ਆਗੂ ਸੈਮ ਪਿਤਰੋਦਾ ਦੇ ਬਿਆਨ ਦਾ ਭਾਜਪਾ ਨੇ ਕੀਤਾ ਵਿਰੋਧ

Ad Position 21
No active advertisement
ਅਜੀਤ ਡੈਸਕ 28-12-2025
ਹੁਸ਼ਿਆਰਪੁਰ, 27 ਦਸੰਬਰ (ਹਰਪ੍ਰੀਤ ਕੌਰ)-ਭਾਰਤਾ ਜਨਤਾ ਪਾਰਟੀ ਨੇ ਕਾਂਗਰਸੀ ਨੇਤਾ ਸੈਮ ਪਿਤਰੋਦਾ ਵਲੋਂ ਗਲੋਬਲ ਪ੍ਰੋਗਰੈਸਿਵ ਅਲਾਇੰਸ ਵਿਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਸਬੰਧੀ ਦਿੱਤੇ ਬਿਆਨ ਦਾ ਕੜਾ ਵਿਰੋਧ ਕੀਤਾ ਹੈ | ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਅਤੇ ਸਕੱਤਰ ਅਸ਼ਵਨੀ ਗੈਂਦ ਨੇ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਅੰਤਰਰਾਸ਼ਟਰੀ ਮੰਚਾਂ ਦਾ ਦੁਰਉਪਯੋਗ ਕਰਕੇ ਭਾਰਤ ਦੇ ਅੰਦਰੂਨੀ ਰਾਜਨੀਤਿਕ ਤੇ ਸੰਵਿਧਾਨਿਕ ਮਾਮਲਿਆਂਵਿਚ ਬਾਹਰੀ ਦਖਲਅੰਦਾਜ਼ੀ ਨੂੰ ਬੜਾਵਾ ਦੇਣ ਦਾ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਪ੍ਰੋਗਰੈਸਿਵ ਅਲਾਇਸ ਵਰਗੇ ਵਿਦੇਸ਼ੀ ਸੰਗਠਨਾਂ ਨਾਲ ਗਠਜੋੜ ਦੇਸ਼ ਦੀ ਪ੍ਰਥੂਸੱਤਾ ਅਤੇ ਲੋਕਤੰਤਰਿਕ ਪ੍ਰੰਪਰਾਵਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਭਾਜਪਾ ਆਗੂਆਂ ਨੇ ਕਿਹਾ ਕਿ ਭਾਰਤ ਦੀ ਜਨਤਾ ਅਤੇ ਭਾਰਤ ਦਾ ਲੰਕਤੰਤਰ ਕਿਸੇ ਵੀ ਵਿਦੇਸ਼ੀ ਰਾਜਨੀਤਿਕ ਏਜੰਡੇ ਦਾ ਮੋਹਤਾਜ ਨਹੀਂ ਹੈ | ਉਨ੍ਹਾਂ ਦੇਸ਼ ਹਿੱਤ ਵਿਚ ਕਾਂਗਰਸ ਤੋਂ ਜਵਾਬਦਾਹੀ ਅਤੇ ਪਾਰਦਿਸ਼ਤਾ ਦੀ ਮੰਗ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਰਾਸ਼ਟਰਹਿੱਤ ਨਾਲ ਸਮਝੌਤਾ ਕਰਨ ਵਾਲੇ ਕਿਸੇ ਵੀ ਕਦਮ ਦਾ ਜਨਤਾ ਕਰਾਰ ਦਵਾਬ ਦੇਵੇਗੀ |
Ad Position 22
No active advertisement
ਪਿਛਲੀ ਖ਼ਬਰ ਯੰਗ ਖ਼ਾਲਸਾ ਗਰੁੱਪ ਦੀ ਸ਼ਹੀਦੀ ਦਿਹਾੜੇ ਸੰਬੰਧੀ ਇਕੱਤਰਤਾ <br/> ਅਗਲੀ ਖ਼ਬਰ ਨੀਨਾ ਮਹਿਤਾ ਨਮਿਤ ਪਾਠ ਦੇ ਭੋਗ ਪਾਏ <br/>
Ad Position 24