29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਚੱਕਬਾਮੂ ਵਿਖੇ ਸਫ਼ਰ-ਏ-ਸ਼ਹਾਦਤ ਸੰਬੰਧੀ 12 ਰੋਜ਼ਾ ਮਹਾਨ ਗੁਰਮਤਿ ਸਮਾਗਮ

Ad Position 21
No active advertisement
ਪਿੰਡ ਚੱਕ ਬਾਮੂ ਵਿਖੇ ਸਮਾਗਮ ਦੌਰਾਨ ਭਾਈ ਪਰਮਜੀਤ ਸਿੰਘ ਯੂ. ਕੇ. ਦਾ ਜਥਾ ਕਵੀਸ਼ਰੀ ਪੇਸ਼ ਕਰਦਾ ਹੋਇਆ ਅਤੇ ਨਾਲ ਸੰਗਤਾਂ ਵਿਚ ਸ਼ਾਮਿਲ ਲਖਵਿੰਦਰ ਸਿੰਘ ਖ਼ਾਲਸਾ ਤੇ ਹੋਰ ਸ਼ਖ਼ਸੀਅਤਾਂ | ਤਸਵੀਰ : ਭੁੱਲਰ <br/> 28-12-2025
ਦਸੂਹਾ, 27 ਦਸੰਬਰ (ਭੁੱਲਰ)- ਸਫ਼ਰ ਏ ਸ਼ਹਾਦਤ ਸਬੰਧੀ ਚੱਕਬਾਮੂ ਵਿਖੇ 12 ਰੋਜ਼ਾ ਕਰਵਾਇਆ ਸਮਾਗਮ ਸਮਾਪਤ ਹੋ ਗਿਆ ਇਸ ਮੌਕੇ ਅਕਾਲੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਖਵਿੰਦਰ ਸਿੰਘ ਚੱਕ ਬਾਮੂ ਦੇ ਗ੍ਰਹਿ ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਾਏ ਗਏ ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਭਾਈ ਪਰਮਜੀਤ ਸਿੰਘ ਯੂ.ਕੇ. ਦੇ ਜਥੇ ਵੱਲੋਂ ਸੰਗਤਾਂ ਨੂੰ ਕਵੀਸ਼ਰੀਆਂ ਦੁਆਰਾ ਨਿਹਾਲ ਕੀਤਾ ਗਿਆ ਉਨ੍ਹਾਂ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁੱਜਰ ਕੌਰ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ | ਉਨ੍ਹਾਂ ਸੰਗਤਾਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਸੇਧ ਲੈਣ ਦੀ ਅਪੀਲ ਕੀਤੀ ਇਸ ਮੌਕੇ ਅਕਾਲੀ ਗੁਰਦੁਆਰਾ ਚੱਕਬਾਮੂ ਦੇ ਪ੍ਰਧਾਨ ਬਾਬਾ ਲਖਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾਂਦਾ ਹੈ ਉਨ੍ਹਾਂ ਇਸ 12 ਰੋਜ਼ਾ ਸਮਾਗਮ ਵਿਚ ਯੋਗਦਾਨ ਦੇਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਨ੍ਹਾਂ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਤੋਂ ਸੰਗਤਾਂ ਨੂੰ ਸੇਧ ਲੈ ਕੇ ਖੰਡੇ ਬਾਟੇ ਦੀ ਪਹੁਲ਼ ਲੈਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਇਸ 12 ਰੋਜ਼ ਸਮਾਗਮ ਵਿਚ ਭਾਈ ਢਾਡੀ ਪ੍ਰਦੀਪ ਸਿੰਘ ਪੰਡੀ, ਕਵੀਸ਼ਰ ਲਵਪ੍ਰੀਤ ਸਿੰਘ, ਢਾਡੀ ਮਨਵੀਰ ਸਿੰਘ ਪਹੂਵਿੰਡ, ਕਵੀਸ਼ਰ ਸੰਦੀਪ ਸਿੰਘ ਮਹਿਮਾ, ਢਾਡੀ ਸੁਖਬੀਰ ਸਿੰਘ ਚੌਹਾਨ, ਕਵੀਸ਼ਰ ਸੁਖਬੀਰ ਸਿੰਘ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਅਮਨਦੀਪ ਸਿੰਘ, ਭਾਈ ਕੁਲਵਿੰਦਰ ਸਿੰਘ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਸਫ਼ਰ ਏ ਸ਼ਹਾਦਤ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਗੁਰਪ੍ਰੀਤ ਸਿੰਘ ਬਿਕਾ ਚੀਮਾ, ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਕੈਰੇ, ਭੁਪਿੰਦਰ ਸਿੰਘ ਨੀਲੂ, ਜਸਵਿੰਦਰ ਸਿੰਘ ਕਾਲੜਾ, ਸਤਵਿੰਦਰ ਸਿੰਘ ਪੰਡੋਰੀ, ਦਵਿੰਦਰ ਸਿੰਘ ਕਾਹਲੋਂ, ਕੁਲਵੰਤ ਸਿੰਘ, ਪਿ੍ਤਪਾਲ ਸਿੰਘ ਚੱਕਬਾਮੂ, ਭਾਈ ਹਰਕਮਲ ਸਿੰਘ, ਸ਼ੁਭਦੀਪ ਸਿੰਘ, ਸਰਵਣ ਸਿੰਘ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜੁਝਾਰ ਸਿੰਘ ਕੇਸੋਪੁਰ, ਗੁਰਵਿੰਦਰ ਸਿੰਘ ਮੂਨਕ, ਮਨਪ੍ਰੀਤ ਸਿੰਘ, ਬੀਬੀ ਜਗਜੀਤ ਕੌਰ, ਇੰਦਰਜੀਤ ਕੌਰ, ਅੰਮਿ੍ਤਾ ਪ੍ਰੀਤਮ ਕੌਰ, ਅਮਰਦੀਪ ਕੌਰ, ਸ਼ਰਨਜੀਤ ਕੌਰ, ਹਰਮਨਜੀਤ ਕੌਰ, ਰਾਜਾ ਜੋਗੀ ਅੰਸ਼ ਪਵੀਨੂਰ ਸਿੰਘ, ਅਵੀ ਨੂਰ, ਹਰਿਗੁਣ, ਸੁਖਮਨ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਰੋਟਰੀ ਆਈ ਬੈਂਕ ਨੇ ਬਜ਼ੁਰਗ ਦਾ ਕਾਰਨੀਆ ਟਰਾਂਸਪਲਾਂਟ ਕਰਵਾਇਆ <br/>
Ad Position 24