18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਚੋਣਾਂ 'ਚ ਮਿਲੇ ਸਮਰਥਨ ਦੇ ਚੱਲਦਿਆਂ 2027 'ਚ ਅਕਾਲੀ ਸਰਕਾਰ ਬਣਨੀ ਤੈਅ-ਲੱਖੀ,ਲਾਲੀ ਬਾਜਵਾ <br/>

Ad Position 21
No active advertisement
ਅਜੀਤ ਡੈਸਕ 30-12-2025
ਹੁਸ਼ਿਆਰਪੁਰ, 29 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਚੱਬੇਵਾਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇਕੱਤਰਤਾ ਸੀਨੀਅਰ ਆਗੂ ਹਰਜਾਪ ਸਿੰਘ ਮੱਖਣ ਦੇ ਯਤਨਾਂ ਸਦਕਾ ਸੀਨੀਅਰ ਆਗੂ ਨਿਰਮਲ ਸਿੰਘ ਭੀਲੋਵਾਲ ਦੀ ਅਗਵਾਈ 'ਚ ਪਿੰਡ ਰਾਜਪੁਰ ਭਾਈਆਂ ਵਿਖੇ ਹੋਈ | ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਲਖਵਿੰਦਰ ਸਿੰਘ ਲੱਖੀ ਗਿਲਜੀਆਂ ਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਜਿੱਤ ਦਰਜ਼ ਕਰਨ ਵਾਲੇ ਤੇ ਚੋਣਾਂ ਲੜਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਬੇਸ਼ੱਕ ਸੂਬੇ ਦੀ 'ਆਪ' ਸਰਕਾਰ ਵੱਲੋਂ ਚੋਣਾਂ ਦੌਰਾਨ ਵਧੀਕੀਆਂ ਵੀ ਕੀਤੀਆਂ ਗਈਆਂ ਪਰੰਤੂ ਇਸਦੇ ਬਾਵਜੂਦ ਪਾਰਟੀ ਉਮੀਦਵਾਰਾਂ ਨੂੰ ਮਿਲਿਆ ਲੋਕਾਂ ਦਾ ਅਥਾਹ ਪਿਆਰ ਇਹ ਸਾਬਤ ਕਰਦਾ ਹੈ ਕਿ ਸਰਕਾਰ ਤੋਂ ਲੋਕਾਂ ਨੂੰ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਰਕਾਰੀ ਜਬਰ ਦੇ ਬਾਵਜੂਦ ਇਨ੍ਹਾਂ ਚੋਣਾਂ 'ਚ ਮੁੜ ਤੋਂ ਆਪਣੀ ਸ਼ਾਖ਼ ਕਾਇਮ ਕੀਤੀ ਹੈ | ਇਸ ਮੌਕੇ ਚੋਣਾਂ 'ਚ ਜਿੱਤਣ ਵਾਲੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਇਨ੍ਹਾਂ ਚੋਣਾਂ 'ਚ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਿਮਾਇਤ ਕਰਨ ਲਈ ਸਾਰੇ ਹੀ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ | ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਭਰ ਤੋਂ ਜੋ ਜਿੱਤਾਂ ਪ੍ਰਾਪਤ ਕੀਤੀਆਂ, ਉਸ ਦਾ ਸਿਹਰਾ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਨੂੰ ਜਾਂਦਾ ਹੈ, ਜਿਨ੍ਹਾਂ ਦੀ ਅਗਵਾਈ ਹੇਠ 2027 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ | ਇਸ ਮੌਕੇ ਸਤਨਾਮ ਸਿੰਘ ਬੰਟੀ ਚੱਗਰਾ, ਪਰਮਦੀਪ ਸਿੰਘ ਪੰਡੋਰੀ, ਸਾਬਕਾ ਚੇਅਰਮੈਨ ਕੁਲਦੀਪ ਕੁਮਾਰ ਲਵਲੀ ਬੱਡਲਾ, ਜਤਿੰਦਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਕਿੰਦਾ, ਦੁੱਖ ਭਜਨ ਸਿੰਘ ਹਾਰਟਾ, ਸਰਵਿੰਦਰ ਸਿੰਘ ਠੀਡਾਂ, ਸਰਬਜੀਤ ਸਿੰਘ ਮੋਮੀ, ਤਰਲੋਚਨ ਸਿੰਘ ਪੱਟੀ, ਸਾਬਕਾ ਸਰਪੰਚ ਜਸਵੀਰ ਸਿੰਘ, ਭਾਗ ਸਿੰਘ ਹਾਰਟਾ, ਰਵੀ ਮੇਹਟੀਆਣਾ, ਰਿੱਕੀ ਸਿੰਬਲੀ, ਨੰਬਰਦਾਰ ਸੁਖਵਿੰਦਰ ਸਿੰਘ, ਅਵਤਾਰ ਸਿੰਘ ਸਸੋਲੀ, ਜਰਨੈਲ ਸਿੰਘ ਬੱਡੋ, ਅਮਨਦੀਪ ਸਿੰਘ ਸੋਨੀ ਤੇ ਰਣਜੀਤ ਸਿੰਘ ਹਾਰਟਾ, ਕੁਲਦੀਪ ਸਿੰਘ ਜੱਲੋਵਾਲ, ਗੁਰਪਾਲ ਸਿੰਘ ਨੌਰਗਾਂਵਾਦ, ਸੋਹਣ ਸਿੰਘ ਹੱੁਕੜਾ, ਜਸਵੰਤ ਸਿੰਘ ਖਨੌੜਾ (ਸਾਰੇ ਬਲਾਕ ਸੰਮਤੀ ਮੈਂਬਰ) ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ ਅੱਜ ਅਗਲੀ ਖ਼ਬਰ ਦੋਆਬਾ ਕਿਸਾਨ ਕਮੇਟੀ ਪੰਜਾਬ ਵਲੋਂ ਮਗਨਰੇਗਾ ਨੂੰ ਰੱਦ ਕਰਨ ਵਿਰੁੱਧ ਕੇਂਦਰ ਦਾ ਵਿਰੋਧ <br/>
Ad Position 24