26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮੁੱਲਾਂਪੁਰ 'ਚ ਸਰਕਾਰ ਦੁਆਰਾ 'ਯੁੱਧ ਨਸ਼ਿਆਂ ਵਿਰੁੱਧ' ਸੰਮੇਲਨ ਨੂੰ ਡਾ: ਕੇ.ਐੱਨ.ਐੱਸ ਕੰਗ ਨੇ ਕੀਤਾ ਸੰਬੋਧਨ

Ad Position 21
No active advertisement
ਅਜੀਤ ਡੈਸਕ 05-06-2025
ਮੁੱਲਾਂਪੁਰ-ਦਾਖਾ, 4 ਜੂਨ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਤਹਿਤ ਪਿੰਡ-ਪਿੰਡ ਨਸ਼ਾ ਰੋਕਣ ਲਈ ਸਰਕਾਰ ਦੀ ਮੁਹਿੰਮ ਤੇਜ਼ੀ ਫੜ ਰਹੀ ਹੈ | ਅੱਜ ਪਿੰਡ ਮੁੱਲਾਂਪੁਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਉਲੀਕੇ ਪ੍ਰੋਗਰਾਮ ਵਿਚ ਹਲਕਾ ਦਾਖਾ 'ਚ ਆਮ ਆਦਮੀ ਪਾਰਟੀ ਦੇ ਇੰਚਾਰਜ ਡਾ: ਕੇ.ਐੱਨ.ਐੱਸ ਕੰਗ ਵਿਸ਼ੇਸ਼ ਸ਼ਮੂਲੀਅਤ ਕੀਤੀ, ਉਨ੍ਹਾਂ ਨਾਲ ਮਾਰਕੀਟ ਕਮੇਟੀ ਚੇਅਰਮੈਨ ਬਲੌਰ ਸਿੰਘ ਮੁੱਲਾਂਪੁਰ, ਕੌਸ਼ਲਰ ਬਲਵਿੰਦਰ ਸਿੰਘ ਬੱਸਣ, ਬਲਾਕ ਪ੍ਰਧਾਨ ਜਗਦੀਪ ਸਿੰਘ, ਇੰਦਰਜੀਤ ਸਿੰਘ ਮਹਿਤੋ, ਗਿਆਨੀ ਸੁਰਿੰਦਰਪਾਲ ਸਿੰਘ, ਬਾਬਾ ਬਖਸੀਸ਼ ਸਿੰਘ ਮੌਜੂਦ ਰਹੇ | ਪਿੰਡ ਮੁੱਲਾਂਪੁਰ 'ਚ ਨਸ਼ਿਆ ਵਿੱਰੁਧ ਪ੍ਰੋਗਰਾਮ ਵਿਚ ਥਾਣਾ ਦਾਖਾ ਐੱਸ.ਐੱਚ.ਓ ਅੰਮਿ੍ਤਪਾਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਵਿਸ਼ੇਸ ਸ਼ਮੂਲੀਅਤ ਕੀਤੀ | ਨਸ਼ਿਆਂ ਦੇ ਮਾਰੂ ਹਮਲੇ ਨੂੰ ਰੋਕਣ ਦਾ ਸੱਦਾ ਦਿੰਦਿਆਂ ਡਾ: ਕੇ.ਐੱਨ.ਐੱਸ ਕੰਗ ਕਿਹਾ ਕਿ ਪਹਿਲਾ ਤਾ ਨਸ਼ਿਆਂ ਵਿਰੁੱਧ ਅੱਜ ਦੀ ਇਕੱਤਰਤਾ ਵਿਚ ਹਰ ਕੋਈ ਪ੍ਰਣ ਕਰੇ ਕਿ ਮੈਂ ਨਸ਼ਿਆ ਦੇ ਗੋਰਖ ਧੰਦੇ ਵਿਚ ਲੱਗੇ ਹਰ ਇਕ ਦਾ ਪਰਦਾ ਫਾਸ ਕਰਨਾ ਹੈ | ਡਾ: ਕੰਗ ਕਿਹਾ ਕਿ 'ਆਪ' ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, 'ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਇੰਚਾਰਜ ਪੰਜਾਬ ਮੁਨੀਸ ਸਿਸੋਦੀਆ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਨਸ਼ਿਆਂ ਵਿਰੁੱਧ ਵਿਆਪਕ ਨੀਤੀ ਅਰੰਭੀ ਗਈ ਹੈ | ਡਾ: ਕੰਗ ਕਿਹਾ ਕਿ ਸਰਕਾਰ ਦੇ ਯੁੱਧ ਨਸ਼ਿਆ ਵਿਰੁੱਧ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਲੱਗੀ ਪੰਜਾਬ ਪੁਲਿਸ ਨੂੰ ਸਹਿਯੋਗ ਕਰਨਾ ਚਾਹੀਦਾ | ਚੇਅਰਮੈਨ ਬਲੌਰ ਸਿੰਘ, ਕੌਸ਼ਲਰ ਬਲਵਿੰਦਰ ਸਿੰਘ ਬੱਸਣ ਵਲੋਂ ਪੰਜਾਬ ਸਰਕਾਰ ਦੁਆਰਾ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਨਸ਼ਿਆ ਵਿਰੁੱਧ ਘੇਰਾਬੰਦੀ ਨੂੰ ਮਜਬੂਤ ਬਣਾਉਣ ਲਈ ਸ਼ਹਿਰਾ 'ਚ ਕੌਸ਼ਲਰ ਪਿੰਡਾਂ 'ਚ ਪੰਚ/ਨੰਬਰਦਾਰ ਸਰਕਾਰ ਦੀ ਫੈਸਲਾਕੁੰਨ ਜੰਗ ਦੀ ਕਮਾਡ ਸੰਭਾਲਣ | ਥਾਣਾ ਦਾਖਾ ਐੱਸ.ਐੱਸ.ਓ ਅੰਮਿ੍ਤਪਾਲ ਸਿੰਘ ਵਲੋਂ ਨਸ਼ਿਆ ਵਿਰੁੱਧ ਪੁਲਿਸ ਦੇ ਤਲਾਸ਼ੀ ਅਭਿਆਨ ਪ੍ਰੋਗਰਾਮ ਬਾਰੇ ਚਾਨਣਾ ਪਾਇਆ ਗਿਆ | ਪਿੰਡ ਮੁੱਲਾਂਪੁਰ 'ਚ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਵਿਚ ਤੇਜਾ ਸਿੰਘ, ਜਰਨੈਲ ਸਿੰਘ, ਕਰਮਜੀਤ ਸਿੰਘ ਮਹਿਤੋ, ਸੁਖਵਿੰਦਰ ਸਿੰਘ ਛਿੰਦਾ, ਜਗਮੋਹਣ ਸਿੰਘ, ਸੂਬੇਦਾਰ ਬਖਤੌਰ ਸਿੰਘ, ਸਿਕੰਦਰ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ, ਜਸਵੀਰ ਸਿੰਘ, ਸੁਖਵੀਰ ਸਿੰਘ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਸਮਾਗਮਾਂ ਬਾਰੇ ਬਣਾਇਆ ਜਾ ਰਿਹਾ ਮਾਹੌਲ ਕੌਮੀ ਹਿਤਾਂ ਵਿਚ ਨਹੀਂ- ਬਾਬਾ ਘਾਲਾ ਸਿੰਘ ਨਾ... ਅਗਲੀ ਖ਼ਬਰ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਿੱਜੀ ਸੰਸਥਾਵਾਂ ਰਜਿਸਟਰਡ ਕਰਵਾਉਣਾ ਲਾਜ਼ਮੀ- ਸੀ.ਡੀ.ਪੀ.ਓ.
Ad Position 24