ਰਾਏਕੋਟ, 4 ਜੂਨ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਜਿੱਥੇ ਮੁੱਖ ਫ਼ਸਲ ਕਣਕ ਤੇ ਝੋਨੇ ਦੀ ਵੱਡੀ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਥੇਬੰਦਕ ਸਕੱਤਰ ਡਾ. ਗੁਰਚਰਨ ਸਿੰਘ ਬੜਿੰਗ, ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲਾਡੀ ਅਤੇ ਬਲਾਕ ਪ੍ਰਧਾਨ ਰਣਜੀਤ ਸਿੰਘ ਜੀਤਾ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਝੋਨਾ ਦੇ ਮਾਮੂਲੀ 69 ਰੁਪਏ ਰੇਟ ਦਾ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ, ਕਿਉਂਕਿ ਖਾਦਾਂ, ਕੀਟਨਾਸ਼ਕ, ਡੀਜ਼ਲ ਖਰਚਾ ਸਮੇਤ ਹੋਰ ਕਾਫ਼ੀ ਲੋੜੀਂਦੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹੇ ਹੋਏ ਹਨ ਅਤੇ ਫ਼ਸਲਾਂ ਨੂੰ ਪਾਲਣ ਵਿੱਚ ਵੱਡੇ ਪੱਧਰ 'ਤੇ ਖਰਚ ਆਉਂਦਾ ਹੈ, ਪ੍ਰੰਤੂ ਜਦੋਂ ਫ਼ਸਲਾਂ ਦੇ ਭਾਅ ਦੇਣ ਦਾ ਸਮਾਂ ਆਉਂਦਾ ਹੈ ਤਾਂ ਕੇਂਦਰ ਸਰਕਾਰ ਵਲੋਂ ਸਿਰਫ਼ ਤੇ ਸਿਰਫ਼ ਮਾਮੂਲੀ ਰੇਟਾਂ ਦਾ ਵਾਧਾ ਕਰਕੇ ਕਿਸਾਨਾਂ ਨੂੰ ਨਿਰਾਸ਼ ਕੀਤਾ ਜਾਂਦਾ ਹੈ | ਇਸ ਲਈ ਝੋਨੇ ਦੇ ਰੇਟ ਵਿਚ ਜਲਦ ਤੋਂ ਜਲਦ ਹੋਰ ਵਾਧਾ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ |