ਜੋਧਾਂ, 4 ਜੂਨ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿਚ ਐਕਸ ਸਰਵਿਸਮੈਨ ਏਕਤਾ ਭਲਾਈ ਕਮੇਟੀ ਚਮਿੰਡਾ ਵੱਲੋਂ ਪਿੰਡ ਚਮਿੰਡਾ ਵਿਖੇ ਅਤੇ ਚਮਿੰਡਾ-ਬੱਲੋਵਾਲ ਦੇ ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤ ਦੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਦਾ ਹਰ ਸਾਲ ਦੀ ਤਰ੍ਹਾਂ 5100 ਦੀ ਇਨਾਮੀ ਰਾਸ਼ੀ ਨਾਲ ਇਸ ਵਾਰ ਦੇ ਸਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ¢ ਇਸ ਸਮਾਗਮ ਵਿੱਚ ਇਨ੍ਹਾਂ ਸਕੂਲੀ ਬੱਚਿਆਂ ਦੇ ਮਾਤਾ ਪਿਤਾ ਅਤੇ ਸਹਿਯੋਗੀਆਂ ਵੱਲੋਂ ਭਾਗ ਲਿਆ ਗਿਆ¢ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਡਾ. ਨਾਜ਼ਰ ਸਿੰਘ, ਪ੍ਰਧਾਨ ਸੂਬੇਦਾਰ ਜਗਜੀਤ ਸਿੰਘ, ਕੈਸ਼ੀਅਰ ਸੂਬੇਦਾਰ ਦਰਸ਼ਨ ਸਿੰਘ, ਸੂਬੇਦਾਰ ਜਗਜੀਤ ਸਿੰਘ ਪ੍ਰਧਾਨ, ਕੈਪਟਨ ਸ਼ਿੰਗਾਰਾ ਸਿੰਘ, ਦਰਬਾਰਾ ਸਿੰਘ, ਮਿਲਖੀ ਸਿੰਘ, ਜਸਵੀਰ ਸਿੰਘ, ਭਗਵੰਤ ਸਿੰਘ, ਲੰਬੜਦਾਰ ਉਜਾਗਰ ਸਿੰਘ, ਮਾਸਟਰ ਸਰਬਜੀਤ ਸਿੰਘ, ਸੂਬੇਦਾਰ ਗੁਰਨਾਮ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ, ਹਰਬੰਸ ਸਿੰਘ, ਸੱਜਣ ਸਿੰਘ, ਗੁਰਜੀਤ ਸਿੰਘ, ਮਨਜੀਤ ਕੌਰ ਬੈਂਕ ਮੈਨੇਜਰ, ਮਨਜੀਤ ਕੌਰ ਅਤੇ ਕੁਲਵੰਤ ਸਿੰਘ ਨੂੰ ਐਕਸ ਸਰਵਿਸਮੈਨ ਟੀਮ ਦਾ ਹਿੱਸਾ ਬਣਾਉਂਦੇ ਹੋਏ ਇਨ੍ਹਾਂ ਸਾਰਿਆਂ ਸਾਥੀਆਂ ਤੋਂ ਬੱਚਿਆਂ ਦਾ ਮਾਨ ਸਨਮਾਨ ਕਰਵਾ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ¢