27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਜਥੇਬੰਦੀ ਦੇ ਆਗੂਆਂ ਨੇ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਐੱਸ.ਐੱਸ.ਪੀ. ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 05-06-2025
ਜਗਰਾਉਂ, 4 ਜੂਨ (ਸ਼ਮਸ਼ੇਰ ਸਿੰਘ ਗਾਲਿਬ)- ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦਾ ਵਫ਼ਦ ਐੱਸ.ਐੱਸ.ਪੀ. ਅੰਕਿਤ ਕੁਮਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਜਗਰਾਉਂ ਦਫ਼ਤਰ ਵਿਖੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਦੀ ਅਗਵਾਈ ਵਿਚ ਮਿਲਿਆ | ਵਫ਼ਦ ਨੇ ਜ਼ਿਲ੍ਹਾ ਮੁਖੀ ਨੂੰ ਲਿਖਤੀ ਜਾ ਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਸ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜਥੇਬੰਦੀ ਦੇ ਕਮੇਟੀ ਮੈਂਬਰ ਡਾ. ਗੁਰਮੇਲ ਸਿੰਘ ਕੁਲਾਰ ਤੇ ਦਾਖਾ (ਮੁੱਲਾਂਪੁਰ) ਪੁਲਿਸ ਵਲੋਂ 11-2-2024 ਨੂੰ ਐੱਫ.ਆਈ.ਆਰ ਨੰ: 17/24 ਅਧੀਨ ਧਾਰਾ 283, 34 ਤਹਿਤ ਦਰਜ ਕੀਤਾ ਗਿਆ | ਆਗੂਆਂ ਨੇ ਦਲੀਲਾਂ ਤੇ ਸਬੂਤ ਪੇਸ਼ ਕੀਤੇ ਕਿ 11-2-24 ਨੂੰ ਨਾ ਤਾਂ ਕਿਸੇ ਕਿਸਾਨ ਮੋਰਚੇ ਦਾ ਤੇ ਨਾ ਹੀ ਉਨ੍ਹਾਂ ਦੀ ਜਥੇਬੰਦੀ ਦਾ ਟ੍ਰੈਫ਼ਿਕ ਜਾਮ ਦਾ ਕੋਈ ਸੱਦਾ ਸੀ ਤੇ ਨਾ ਹੀ ਉਨ੍ਹਾਂ ਨੇ ਚੌਕੀਮਾਨ ਟੋਲ (ਨੇੜੇ ਗੁੜੇ) ਕੋਈ ਸੜਕ ਜਾਮ ਕੀਤੀ ਅਤੇ ਨਾ ਕਿਸੇ ਇਕ ਵੀ ਵਹੀਕਲ ਜਾਂ ਮੁਸਾਫ਼ਰ ਨੂੰ ਖੱਜ਼ਲ- ਖੁਆਰ ਕੀਤਾ | ਦਾਖਾ ਪੁਲਿਸ ਨੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ 13 ਮਹੀਨੇ ਚੱਲੇ ਹੱਕੀ ਕਿਸਾਨ ਅੰਦੋਲਨ (ਦਿੱਲੀ ਮੋਰਚਾ-2) ਦੇ ਅੰਗ ਵਜੋਂ ਜ਼ਿਲ੍ਹਾ ਲੁਧਿਆਣਾ ਵਿਚ ਜਥੇਬੰਦੀ ਦੀਆਂ ਸਰਗਰਮੀਆਂ, ਐਕਸ਼ਨ ਨੂੰ ਦਬਾਉਣ, ਆਗੂਆਂ ਨੂੰ ਖੱਜ਼ਲ-ਖੁਆਰ ਕਰਨ ਅਤੇ ਉਨ੍ਹਾਂ ਦੇ ਹੌਸਲੇ ਢਾਹੁਣ ਦੀ ਤਹਿਤ ਅਜਿਹਾ ਤਾਨਾਸ਼ਾਹ ਕਦਮ ਚੁੱਕਿਆ | ਵਫ਼ਦ ਨੇ ਮੰਗ ਕੀਤੀ ਹੈ ਕਿ ਝੂਠਾ ਕੇਸ ਰੱਦ ਕੀਤਾ ਜਾਵੇ | ਐੱਸ.ਐੱਸ.ਪੀ ਅੰਕਿਤ ਕੁਮਾਰ ਨੇ ਯਕੀਨ ਦਿਵਾਇਆ ਕਿ ਉਹ ਡੀ.ਐੱਸ.ਪੀ ਦਾਖਾ ਮੁੱਲਾਂਪੁਰ ਰਾਹੀਂ ਜਲਦੀ ਪੜਤਾਲ ਕਰਵਾਕੇ ਇਨਸਾਫ਼ ਕਰਨਗੇ | ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਅਮਰੀਕ ਸਿੰਘ ਤਲਵੰਡੀ, ਕੁਲਦੀਪ ਸਿੰਘ ਸਵੱਦੀ, ਗੁਰਚਰਨ ਸਿੰਘ ਤਲਵੰਡੀ, ਨਛੱਤਰ ਸਿੰਘ ਤਲਵੰਡੀ, ਸੋਹਣ ਸਿੰਘ ਸਵੱਦੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸਵ: ਪਰਮਿੰਦਰ ਸਿੰਘ ਸੰਘੇੜਾ ਨਮਿਤ ਬੋਪਾਰਾਏ ਕਲਾਂ 'ਚ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਨਗਰ ਜੰਡੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਜੋਂ 25 ਸਾਲ ਸੇਵਾ ਨਿਭਾਉਣ ਵਾਲੇ ਮਾ. ਗੁਰਦੇਵ ਸਿੰਘ ਦਾ ਸਨਮਾਨ
Ad Position 24