ਗੁਰੂਸਰ ਸੁਧਾਰ, 4 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਵ: ਪਰਮਿੰਦਰ ਸਿੰਘ ਸੰਘੇੜਾ ਨਮਿਤ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਬੋਪਾਰਾਏ ਕਲਾਂ ਦੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੋਇਆ | ਇਸ ਤੋਂ ਪਹਿਲਾਂ ਸਵੇਰ ਵਕਤ ਗ੍ਰਹਿ ਵਿਖੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਦਿਆਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ | ਜ਼ਿਕਰਯੋਗ ਹੈ ਕਿ ਸਵ:ਪਰਮਿੰਦਰ ਸਿੰਘ ਸੰਘੇੜਾ ਵੀ.ਈ.ਕਮਰਸ਼ੀਅਲ ਮਾਲਾਵਾ ਮੋਟਰਜ਼ ਬਠਿੰਡਾ ਦੇ ਮਾਲਕ ਸੁਰਜੀਤ ਸਿੰਘ ਬੋਪਾਰਾਏ ਬਠਿੰਡਾ ਦੇ ਵੱਡੇ ਭਰਾ ਸਨ | ਬੀਤੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਤੋਂ ਇਲਾਵਾ ਗੁਰਦੁਆਰਾ ਦਮਦਮਾ ਸਾਹਿਬ 96 ਕਰੋੜੀ ਬੁੱਢਾ ਦਲ ਰਕਬਾ ਦੇ ਕੀਰਤਨੀ ਜਥੇ ਭਾਈ ਬਲਵੀਰ ਸਿੰਘ ਤੇ ਸਾਥੀਆਂ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ | ਗਿਆਨੀ ਰਣਜੀਤ ਸਿੰਘ ਨੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਮਨੁੱਖੀ ਜੀਵਨ ਦੇ ਸਿਧਾਂਤਾਂ ਦੇ ਨਾਲ ਸਵ: ਪਰਮਿੰਦਰ ਸਿੰਘ ਸੰਘੇੜਾ ਦੇ ਪਰਿਵਾਰ ਬਾਰੇ ਚਾਨਣਾ ਪਾਇਆ | ਅੰਤਿਮ ਅਰਦਾਸ ਉਪਰੰਤ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਪਰਿਵਾਰ ਨੇ ਸਿੱਖੀ ਸਿਧਾਂਤਾਂ ਤੇ ਗੁਰਬਾਣੀ 'ਤੇ ਪਹਿਰਾ ਦਿੰਦਿਆਂ ਮਿਸਾਲੀ ਕਾਰਜ ਕੀਤੇ ਹਨ ਤੇ ਸਵ: ਪਰਮਿੰਦਰ ਸਿੰਘ ਸੰਘੇੜਾ ਦੇ ਦਿਹਾਂਤ ਨਾਲ ਉਨ੍ਹਾਂ ਨੂੰ ਵੀ ਨਿੱਜੀ ਘਾਟਾ ਪਿਆ ਹੈ | ਹਲਕਾ ਦਾਖਾ ਦੇ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸ: ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਧਾਰਮਿਕ ਖੇਤਰ 'ਚ ਕਾਰਜ ਕਰਨ ਅਤੇ ਸਖ਼ਤ ਮਿਹਨਤ ਬਲਬੂਤੇ ਟਰਾਂਸਪੋਰਟ ਵਰਗਾ ਵੱਡਾ ਕਿੱਤਾ ਕਰਨ ਸਦਕਾ ਸੰਘੇੜਾ ਪਰਿਵਾਰ ਦਾ ਨਾਂਅ ਪੂਰੇ ਸੂਬੇ ਤੇ ਖ਼ਾਸਕਰ ਮਾਲਵਾ ਵਿਚ ਜਾਣਿਆ ਜਾਂਦਾ ਹੈ | ਗਿਆਨੀ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਹਾਜ਼ਰੀਨਾਂ ਨੂੰ ਸੂਬੇ ਦੇ ਪਾਣੀ ਤੇ ਪ੍ਰਦੂਸ਼ਿਤ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਕਾਰਜ ਕਰਨ 'ਤੇ ਜ਼ੋਰ ਦਿੱਤਾ | ਸਾਬਕਾ ਵਿਧਾਇਕ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ, ਡਾਇਰੈਕਟਰ ਗੁਰਵੀਰ ਸਿੰਘ ਮਸਤੂਆਣਾ ਸਾਹਿਬ ਨੇ ਵੀ ਵਿਚਾਰ ਰੱਖੇ | ਆਈਆਂ ਸੰਗਤਾਂ ਦਾ ਧੰਨਵਾਦ ਗਿਆਨੂੀ ਹਰਪ੍ਰੀਤ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਬਾਬਾ ਜੁਗਿੰਦਰ ਸਿੰਘ ਮੁਖੀ ਦਮਦਮਾ ਸਾਹਿਬ ਰਕਬਾ, ਗਿਆਨੀ ਭੁਪਿੰਦਰ ਸਿੰਘ, ਡਾ. ਬਰਿੰਦਰ ਕੌਰ ਮਾਨਸਾ, ਸਰਪੰਚ ਜਗਤਿੰਦਰ ਸਿੰਘ ਕਾਕਾ, ਪ੍ਰਧਾਨ ਪਿਆਰਾ ਸਿੰਘ ਦਿਓਲ, ਪ੍ਰਧਾਨ ਗੁਰਪ੍ਰੀਤ ਸਿੰਘ ਦਿਓਲ, ਪ੍ਰਧਾਨ ਪ੍ਰੇਮ ਸਿੰਘ ਦਿਓਲ, ਮਾ. ਗੁਰਦੀਪ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਸੁਖਰਾਜ ਦਿਓਲ, ਭਿੰਦਰ ਦਿਓਲ, ਗੁਰਪ੍ਰੀਤ ਕਾਲਾ, ਸਾਬਕਾ ਸਰਪੰਚ ਇੰਦਰਜੀਤ ਦਿਓਲ, ਮਾ. ਹਰਜਿੰਦਰਪਾਲ ਸਿੰਘ, ਪ੍ਰਧਾਨ ਮਾ. ਨਿਰਮਲ ਸਿੰਘ, ਠੇਕੇਦਾਰ ਪ੍ਰੇਮਜੀਤ ਰਾਜੂ, ਅਰਵਿੰਦ ਕੁਮਾਰ, ਰਣਬੀਰ ਸਿੰਘ ਆਦਿ ਸਮੇਤ ਹੋਰਨਾਂ ਅਨੇਕਾਂ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਭਰਦਿਆਂ ਸੰਘੇੜਾ ਪਰਿਵਾਰ ਤੇ ਠੇਕੇਦਾਰ ਸੁਰਜੀਤ ਸਿੰਘ ਬੋਪਾਰਾਏ ਬਠਿੰਡਾ ਨਾਲ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ | ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਮੇਤ ਹੋਰਨਾਂ ਵਲੋਂ ਭੇਜੇ ਸ਼ੋਕ ਸੰਦੇਸ਼ ਇਸ ਮੌਕੇ ਪੜ੍ਹਕੇ ਸੁਣਾਏ ਗਏ |