08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਰਾਏਕੋਟ ਦੇ ਕਈ ਸਰਕਾਰੀ ਦਫ਼ਤਰ ਪਾਣੀ ਦੀ ਮਾਰ ਹੇਠ ਆਏ

Ad Position 21
No active advertisement
ਅਜੀਤ ਡੈਸਕ 05-09-2025

ਰਾਏਕੋਟ, 4 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਰਾਏਕੋਟ ਸ਼ਹਿਰ ਦੇ ਕਈ ਸਰਕਾਰੀ ਦਫ਼ਤਰ ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਹਨ | ਦੱਸਣਯੋਗ ਹੈ ਕਿ ਪਿਛਲੇ 6-7 ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਦਾਣਾ ਮੰਡੀ ਰਾਏਕੋਟ ਵਿਖੇ ਸਥਿਤ ਡੀ. ਐੱਸ. ਪੀ. ਦਫ਼ਤਰ, ਪੁਲਿਸ ਥਾਣਾ ਸਦਰ, ਮਾਰਕੀਟ ਕਮੇਟੀ ਦਫ਼ਤਰ ਦੇ ਆਸ-ਪਾਸ ਬਰਸਾਤੀ ਫਿਰਦਾ ਨਜ਼ਰ ਆਇਆ, ਜਿਸ ਕਰਕੇ ਇਨ੍ਹਾਂ ਉਕਤ ਦਫ਼ਤਰਾਂ ਵਿਚ ਕੰਮਕਾਰ ਕਰਵਾਉਣ ਆਏ ਲੋਕਾਂ ਨੂੰ ਜਿਥੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਬਿਪਤਾ ਨਾਲ ਜੂਝਣਾ ਪਿਆ | ਦੱਸਣਯੋਗ ਹੈ ਦਾਣਾ ਮੰਡੀ ਦੀ ਦਰਜਨਾਂ ਦੁਕਾਨਾਂ 'ਚ ਵੀ ਬਰਸਾਤੀ ਪਾਣੀ ਦੀ ਮਾਰ ਪੈਂਦੀ ਨਜ਼ਰ ਆਈ, ਜਿੱਥੇ ਦੁਕਾਨਾਂ 'ਚ ਵੱਡੀ ਪੱਧਰ 'ਤੇ ਬਾਰਿਸ਼ ਦਾ ਪਾਣੀ ਇਕੱਠਾ ਹੋ ਚੁੱਕਾ ਸੀ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰਾਏਕੋਟ ਸ਼ਹਿਰ ਦਾ ਕਾਫ਼ੀ ਹਿੱਸਾ ਪਿਛਲੇ ਤਿੰਨ ਦਹਾਕਿਆਂ ਤੋਂ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਮਾਰ ਝੱਲ ਰਿਹਾ ਹੈ, ਇਸ ਸਮੱਸਿਆ ਦਾ ਕਿਸੇ ਵੀ ਸਰਕਾਰ ਨੇ ਕੋਈ ਵੀ ਢੁੱਕਵਾਂ ਹੱਲ ਨਹੀਂ ਕੱਢਿਆ, ਜਿਸ ਕਰਕੇ ਇਹ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਜਿਉਂ ਦੀ ਤਿਉਂ ਬਰਕਰਾਰ ਹੈ, ਪਰ ਇਸ ਸਮੱਸਿਆ ਦੇ ਚੱਲਦਿਆਂ ਹੀ ਪਿਛਲੇ ਕੁਝ ਸਾਲ ਪਹਿਲਾਂ ਦਾਣਾ ਮੰਡੀ ਰਾਏਕੋਟ ਦਾ ਇਕ ਨਵਾਂ ਸਬ-ਯਾਰਡ ਬਣਾਇਆ ਹੈ, ਜਿਸ ਦੇ ਨਿਰਮਾਣ ਸਮੇਂ ਪਾਣੀ ਦੀ ਨਿਕਾਸੀ ਦਾ ਕੋਈ ਮਾਸਟਰ ਪਲੈਨ ਜਾਰੀ ਨਾ ਕੀਤੇ ਜਾਣ ਕਾਰਨ ਇਸ ਸਬ-ਯਾਰਡ ਦਾ ਵੀ ਬਰਸਾਤੀ ਪਾਣੀ ਦਾਣਾ ਮੰਡੀ ਦੇ ਪੁਰਾਣੇ ਸੀਵਰੇਜ 'ਚ ਹੀ ਅਟੈਚ ਕੀਤਾ ਗਿਆ ਹੈ, ਜਦ ਕਿ ਇਸ ਸਬ-ਯਾਰਡ ਦੇ ਥੋੜੀ ਦੂਰੀ 'ਤੇ ਗੰਦੇ ਪਾਣੀ ਦੀ ਨਿਕਾਸੀ ਵਾਲੀ ਡਰੇਨ ਲੰਘਦੀ ਹੈ | ਇਸ ਲਈ ਮੰਡੀ ਸਬ-ਯਾਰਡ ਦੇ ਬਰਸਾਤੀ ਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਉਕਤ ਡਰੇਨ ਨਾਲ ਜੋੜਿਆ ਜਾ ਸਕਦਾ ਸੀ | ਇਸ ਨਕਾਮੀ ਲਈ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਠਹਿਰਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਕੂੜੇ ਦੇ ਢੇਰਾਂ ਨੇ ਸਾਇੰਸ ਤੇ ਖੋਜ ਕਾਲਜ ਦੇ ਪ੍ਰਵੇਸ਼ ਦੁਆਰ ਨੂੰ ਨਰਕ ਦੁਆਰ ਬਣਾਇਆ ਅਗਲੀ ਖ਼ਬਰ ਬਲਾਕ ਦਫ਼ਤਰ ਸਿੱਧਵਾਂ ਬੇਟ ਵਲੋਂ ਵੰਡੀਆਂ ਜਾ ਰਹੀਆਂ ਤਰਪਾਲਾਂ ਦੀ ਅਸਲ ਕਹਾਣੀ ਬੀ. ਡੀ. ਪੀ. ਓ. ਮੈਡਮ ਦੀ ਜ਼ੁਬਾਨੀ
Ad Position 24