08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਕੂੜੇ ਦੇ ਢੇਰਾਂ ਨੇ ਸਾਇੰਸ ਤੇ ਖੋਜ ਕਾਲਜ ਦੇ ਪ੍ਰਵੇਸ਼ ਦੁਆਰ ਨੂੰ ਨਰਕ ਦੁਆਰ ਬਣਾਇਆ

Ad Position 21
No active advertisement
ਅਜੀਤ ਡੈਸਕ 05-09-2025
ਜਗਰਾਉਂ, 4 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਉੱਤਰੀ ਭਾਰਤ ਦੇ ਪ੍ਰਸਿੱਧ ਸਾਇੰਸ ਤੇ ਖੋਜ ਕਾਲਜ ਜਗਰਾਉਂ ਦਾ ਪ੍ਰਵੇਸ਼ ਦੁਆਰ ਨਗਰ ਕੌਂਸਲ ਤੇ ਵਿਰੋਧੀ ਧੜੇ ਦੀ ਧੜੇਬੰਦੀ ਕਾਰਨ ਨਰਕ ਦੁਆਰ ਬਣ ਚੁੱਕਾ ਹੈ | ਇਹੀ ਨਹੀਂ ਜਗਰਾਉਂ ਰਾਏਕੋਟ ਰੋਡ 'ਤੇ ਬਣੇ ਇਸ ਕਾਲਜ ਦੀ ਖੂਬਸੂਰਤੀ ਨੂੰ ਢਾਅ ਲਾ ਕੇ ਰੌਸ਼ਨੀਆਂ ਦੇ ਸ਼ਹਿਰ ਜਗਰਾਉਂ ਨੂੰ ਪੰਜਾਬ ਦੇ ਸਭ ਤੋਂ ਗੰਦੇ ਸ਼ਹਿਰ ਦਾ ਖਿਤਾਬ ਦਿਵਾਉਣ ਵੱਲ ਵੱਧ ਰਿਹਾ ਹੈ | ਦੱਸਣਯੋਗ ਹੈ ਕਿ ਸ਼ਹਿਰ ਅੰਦਰ ਬਣੇ ਅਨੇਕਾਂ ਕੂੜੇ ਦੇ ਡੰਪ ਵੀ ਵਿਵਾਦਾਂ ਵਿਚ ਘਿਰੇ ਹੋਏ ਹਨ ਤੇ ਰਿਹਾਇਸ਼ੀ ਏਰੀਆ 'ਚ ਬਣਾਏ ਇਨ੍ਹਾਂ ਡੰਪਾਂ 'ਤੇ ਸੁੱਟੇ ਜਾਂਦੇ ਕੂੜੇ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ | ਸਾਇੰਸ ਅਤੇ ਖੋਜ ਕਾਲਜ ਦੇ ਗੇਟ ਅੱਗੇ ਲੱਗੇ ਕੂੜੇ ਦੇ ਢੇਰ ਨੂੰ ਦੇਖਦਿਆਂ ਹਰ ਸ਼ਹਿਰ ਵਾਸੀ ਸ਼ਰਮਸਾਰ ਹੋ ਰਿਹਾ ਹੈ | ਦੱਸਣਯੋਗ ਹੈ ਕਿ ਪੂਰੇ ਭਾਰਤ ਅੰਦਰ ਅਜਿਹੇ ਸਿਰਫ਼ ਤਿੰਨ ਕਾਲਜ ਹਨ ਤੇ ਜਗਰਾਉਂ ਦਾ ਇਹ ਸਾਇੰਸ ਉੱਤਰੀ ਭਾਰਤ ਦਾ ਬੇਹੱਦ ਮਹੱਤਵਪੂਰਨ ਕਾਲਜ ਹੈ, ਜਿਥੇ ਦੇਸ਼ ਭਰ ਤੋਂ ਵਿਦਿਆਰਥੀ ਸਿੱਖਿਆ ਹਾਸਿਲ ਕਰਨ ਆਉਂਦੇ ਹਨ ਤੇ ਇਲਾਕੇ ਭਰ ਦੇ ਵਿਦਿਆਰਥੀਆਂ ਨੂੰ ਰੋਜ਼ਾਨਾਂ ਇਸ ਗੰਦਗੀ ਤੋਂ ਬਚਣ ਲਈ ਮੂੰਹ ਢੱਕ ਕੇ ਇਸ ਕਾਲਜ ਵਿਚ ਦਾਖ਼ਲ ਹੋਣਾ ਪੈਦਾ ਹੈ | ਦੁੱਖ ਦੀ ਗੱਲ ਤਾਂ ਇਹ ਹੈ ਕਿ ਇਥੇ ਪਏ ਕੂੜੇ ਨੇ ਸੜਕਾਂ ਦੇ ਉੱਪਰ ਵੀ ਜਗ੍ਹਾ ਘੇਰਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਿਥੇ ਸ਼ਹਿਰ ਵਾਸੀਆਂ ਵਲੋਂ ਇਸ ਗੰਦਗੀ ਨੂੰ ਜਲਦ ਚੁੱਕਣ ਲਈ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਬਾਰ-ਬਾਰ ਗੁਹਾਰ ਲਾਈ ਜਾ ਰਹੀ ਹੈ, ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕੂੜਾ ਸੁੱਟਣ ਲਈ ਨਗਰ ਕੌਂਸਲ ਕੋਲ ਯੋਗ ਥਾਂ ਨਾ ਹੋਣ ਦੀ ਦੁਹਾਈ ਪਾਈ ਜਾ ਰਹੀ ਹੈ | ਇਸ ਮੌਕੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਜਗਰਾਉਂ ਤੇ ਕੰਵਲਜੀਤ ਖੰਨਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੱਡੀ ਮਹਾਂਮਾਰੀ ਫੈਲਣ ਦੀ ਉਡੀਕ ਕਰ ਰਿਹਾ | ਇਸ ਮੌਕੇ ਉਪਰੋਕਤ ਆਗੂਆਂ ਨੇ ਸੱਤਾਧਾਰੀ ਧਿਰ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਤੇ ਨਗਰ ਕੌਂਸਲ ਪ੍ਰਧਾਨ ਧੜੇ 'ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਇਨ੍ਹਾਂ ਦੋਵਾਂ ਧੜਿਆਂ ਦੀ ਲੜਾਈ 'ਚ ਲੋਕ ਸਮੱਸਿਆਵਾਂ ਸਿਆਸਤ ਦੀ ਭੇਟ ਚੜ੍ਹ ਰਹੀਆਂ ਸਨ | ਉਨ੍ਹਾਂ ਕਿਹਾ ਕਿ ਸਰਕਾਰ ਕੂੜਾ ਸੁੱਟਣ ਲਈ ਜਾਣ-ਬੁੱਝਕੇ ਜ਼ਮੀਨ ਨਹੀਂ ਖਰੀਦ ਰਹੀ ਤੇ ਸਿਆਸੀ ਧੜੇਬੰਦੀ ਕਾਰਨ ਸ਼ਹਿਰ ਵਾਸੀਆਂ ਨੂੰ ਨਰਕ ਵਾਂਗ ਜਿਉਣਾ ਪੈ ਰਿਹਾ ਹੈ | ਨਗਰ ਸੁਧਾਰ ਸਭਾ ਨੇ ਕਿਹਾ ਕਿ ਸ਼ਹਿਰ ਦੇ ਹਰ ਚੌਕ ਚੁਰਾਹੇ ਤੇ ਗਲੀ ਮੁਹੱਲੇ ਵਿਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਚਾਰ-ਚੁਫੇਰੇ ਗੰਦਗੀ ਵਿਛੀ ਹੋਈ ਹੈ ਤੇ ਜਿਸ ਕਾਰਨ ਵੱਡੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਹਿਰਦ ਨਹੀਂ ਹਨ | ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਦਿੱਤੇ ਸਮੇਂ ਅਨੁਸਾਰ ਸਾਇੰਸ ਕਾਲਜ ਅੱਗਿਓਾ ਕੂੜਾ ਨਾ ਚੁੱਕਿਆ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਧਾਰਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੱਸਿਆ ਦਾ ਜਲਦ ਹੱਲ ਕੱਢ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਵਲੋਂ ਦਿੱਤੀ ਆਰਥਿਕ ਸਹਾਇਤਾ ਅਗਲੀ ਖ਼ਬਰ ਰਾਏਕੋਟ ਦੇ ਕਈ ਸਰਕਾਰੀ ਦਫ਼ਤਰ ਪਾਣੀ ਦੀ ਮਾਰ ਹੇਠ ਆਏ
Ad Position 24