20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਰੱਤੋਵਾਲ ਨਗਰ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਸਹਾਇਤਾ ਦੀ ਤਿਆਰੀ ਖਿੱਚੀ

Ad Position 21
No active advertisement
ਅਜੀਤ ਡੈਸਕ 06-09-2025
ਮੁੱਲਾਂਪੁਰ-ਦਾਖਾ, 5 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ 'ਚ ਹੜ੍ਹਾਂ ਕਾਰਨ ਗੰਭੀਰ ਬਣੀ ਸਥਿਤੀ 'ਤੇ ਚਿੰਤਤ ਹੁੰਦਿਆਂ ਹੜ੍ਹ ਪੀੜ੍ਹਤਾਂ ਲਈ ਗ੍ਰਾਮ ਪੰਚਾਇਤ ਸਰਪੰਚ ਰੱਤੋਵਾਲ ਵਲੋਂ ਪਿੰਡ ਅੰਦਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ, ਮੈਂਬਰਾਂ ਤੇ ਨਗਰ ਦੇ ਸਹਿਯੋਗ ਨਾਲ ਪੂਰੇ ਪਿੰਡ 'ਚੋਂ ਸੁੱਕਾ ਰਾਸ਼ਨ, ਲੀੜਾ-ਕੱਪੜਾ ਤੇ ਨਕਦ ਵਿੱਤੀ ਸਹਾਇਤਾ ਇਕੱਤਰ ਕੀਤੀ ਤਾਂ ਜੋ ਹੜ੍ਹ ਪੀੜਤਾਂ ਨੂੰ ਹੋ ਰਹੀ ਮੱਦਦ ਵਿਚ ਯੋਗਦਾਨ ਪਾਇਆ ਜਾ ਸਕੇ | ਸਰਪੰਚ ਰਵਿੰਦਰ ਸਿੰਘ ਮੋਤੀ, ਸਮਾਜ ਸੇਵੀ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਪੰਚ ਰਾਜਵਿੰਦਰ ਸਿੰਘ ਰਾਜੂ, ਪੰਚ ਹਰਵਿੰਦਰ ਸਿੰਘ, ਪੰਚ ਮਨਜੀਤ ਸਿੰਘ, ਪੰਚ ਬਲਵੀਰ ਸਿੰਘ, ਜਤਿੰਦਰਪਾਲ ਸਿੰਘ ਰਾਣਾ, ਹਰਮੀਤ ਸਿੰਘ ਮੀਤਾ, ਕਮਲਦੀਪ ਸਿੰਘ ਕਲੇਰ, ਸੂਬੇਦਾਰ ਜਗਤਾਰ ਸਿੰਘ, ਝਲਮਣ ਸਿੰਘ, ਰਾਜਪਿੰਦਰ ਸਿੰਘ, ਹੈਪੀ ਡੇਅਰੀ ਵਾਲਾ, ਗੁਰਪ੍ਰੀਤ ਸਿੰਘ ਗੋਪੀ, ਨਿੱਕਾ ਹਰਵਿੰਦਰ ਸਿੰਘ, ਹਰਦੇਵ ਸਿੰਘ, ਗੋਲੂ ਬੀ. ਕੇ. ਯੂ., ਨਰਿੰਦਰ ਸਿੰਘ, ਫੌਜ਼ੀ ਕਮਲਜੀਤ ਸਿੰਘ, ਜਸਪਾਲ ਸਿੰਘ ਚਹਿਲ, ਹੋਰਨਾਂ ਨੇ ਹੜ੍ਹ ਪੀੜ੍ਹਤਾਂ ਲਈ ਸਮੱਗਰੀ ਇਕੱਠੀ ਕਰਦਿਆਂ ਦੱਸਿਆ ਕਿ ਰਾਵੀ ਤੇ ਸਤਲੁਜ ਦਾ ਪਾਣੀ ਥੋੜਾ ਘਟਣ ਬਾਅਦ ਜ਼ਮੀਨੀ ਸਥਿਤੀ ਦਾ ਨਿੱਜੀ ਤੌਰ 'ਤੇ ਜਾਇਜ਼ਾ ਲੈ ਕੇ ਨਕਦ ਸਹਾਇਤਾ ਜਾਂ ਰਾਸ਼ਨ ਭੇਜਿਆ ਜਾਵੇਗਾ, ਭਾਵੇਂ ਉਹ ਗੁਰਦਾਸਪੁਰ, ਡੇਰਾ ਬਾਬਾ ਨਾਨਕ ਦਾ ਇਲਾਕਾ ਹੋਵੇ ਜਾਂ ਸ੍ਰੀ ਅੰਮਿ੍ਤਸਰ, ਤਰਨਤਾਰਨ ਜਾਂ ਫਿਰੋਜ਼ਪੁਰ ਜਾ ਕੇ ਸੰਕਟ 'ਚ ਫਸੇ ਲੋਕਾਂ ਦੀ ਸਹਾਇਤਾ ਕਰਾਂਗੇ |
Ad Position 22
No active advertisement
ਪਿਛਲੀ ਖ਼ਬਰ ਮਿੰਨੀ ਬੱਸਾਂ ਵਾਲਿਆਂ ਨੇ ਹਠੂਰ-ਜਗਰਾਉਂ ਰੂਟ ਦਾ ਕੀਤਾ ਚੱਕਾ ਜਾਮ ਅਗਲੀ ਖ਼ਬਰ ਪਿੰਡ ਸੂਜਾਪੁਰ ਦੇ ਲੋੜਵੰਦ ਪਰਿਵਾਰਾਂ ਨੂੰ ਵਿਧਾਇਕ ਇਯਾਲੀ ਨੇ ਦਿੱਤੀਆਂ ਤਰਪਾਲਾਂ
Ad Position 24