20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹ ਪੀੜਤਾਂ ਲਈ ਅਕਾਲਗੜ੍ਹ ਕਲਾਂ ਤੋਂ ਪਸ਼ੂਆਂ ਲਈ ਚਾਰਾ ਭੇਜਿਆ

Ad Position 21
No active advertisement
ਅਜੀਤ ਡੈਸਕ 06-09-2025
ਗੁਰੂਸਰ ਸੁਧਾਰ, 5 ਸਤੰਬਰ (ਜਗਪਾਲ ਸਿੰਘ ਸਿਵੀਆਂ)-ਪਿੰਡ ਅਕਾਲਗੜ੍ਹ ਕਲਾਂ ਦੇ ਪੰਚ ਬਲਵੰਤ ਸਿੰਘ ਬੰਟੂ ਦੀ ਅਗਵਾਈ ਹੇਠ ਪੱਟੀ ਤਹਿਸੀਲ ਦੇ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਹੜ੍ਹ ਪੀੜ੍ਹਤ ਪਿੰਡਾਂ ਦੇ ਲੋਕਾਂ ਦੀ ਮਦਦ ਲਈ ਪਸ਼ੂਆਂ ਦੇ ਅਚਾਰ ਦੀਆਂ ਗੱਠਾਂ ਨਾਲ ਭਰੀ ਟਰਾਲੀ ਰਵਾਨਾ ਕੀਤੀ ਗਈ | ਸਰਪੰਚ ਸਵਰਨਜੀਤ ਕੌਰ, ਸੁਖਮਿੰਦਰ ਸਿੰਘ, ਪ੍ਰਧਾਨ ਦਲੇਰ ਸਿੰਘ ਗਿੱਲ ਅਤੇ ਪੰਚ ਅਮਰਜੀਤ ਸਿੰਘ ਸੋਨੂੰ ਦੀ ਸਾਂਝੀ ਕੋਸ਼ਿਸ਼ ਨਾਲ ਪਿੰਡ ਵਾਸੀਆਂ ਨੇ ਅਚਾਰ ਦੀ ਟਰਾਲੀ ਤਿਆਰ ਕਰਕੇ ਪੀੜ੍ਹਤ ਇਲਾਕਿਆਂ ਲਈ ਭੇਜੀ | ਪੰਚ ਅਮਰਜੀਤ ਸਿੰਘ ਅਤੇ ਬਲਵੰਤ ਸਿੰਘ ਬੰਟੂ ਨੇ ਦੱਸਿਆ ਕਿ ਪਿੰਡ ਵਾਸੀ ਹੜ੍ਹ ਪੀੜ੍ਹਤਾਂ ਲਈ ਹੋਰ ਹਰਾ ਚਾਰਾ ਅਤੇ ਅਚਾਰ ਤਿਆਰ ਕਰ ਰਹੇ ਹਨ, ਨਾਲ ਹੀ 7 ਏਕੜ ਝੋਨੇ ਦੀ ਪਨੀਰੀ ਦੀ ਵੀ ਤਿਆਰੀ ਜਾਰੀ ਹੈ | ਇਹ ਸੇਵਾ ਸਰਹੱਦੀ ਪਿੰਡਾਂ ਮੁੱਠਿਆਂ ਵਾਲੀ ਅਤੇ ਰਸੂਲਪੁਰ (ਪੱਟੀ) ਦੇ ਪਸ਼ੂਆਂ ਲਈ ਭੇਜੀ ਜਾ ਰਹੀ ਹੈ | ਹੜ੍ਹ ਪੀੜ੍ਹਤਾਂ ਲਈ ਅਚਾਰ ਦੀਆਂ ਗੱਠਾਂ ਦੀ ਸੇਵਾ ਲਈ ਅਮਰੀਕ ਸਿੰਘ ਗਿੱਲ, ਸੁਖਮਿੰਦਰ ਸਿੰਘ ਸੇਮਾ, ਬਾਬਾ ਪਾਲ ਸਿੰਘ, ਮਾਸਟਰ ਸੁਖਵਿੰਦਰ ਸਿੰਘ ਹੈਪੀ, ਨਿਰਮਲ ਸਿੰਘ, ਹਰਦੇਵ ਸਿੰਘ ਕਮਲ, ਵਿਸਾਖਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਹਿਯੋਗ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਪਨਗ੍ਰੇਨ ਦੀ ਅਗਵਾਈ 'ਚ ਪਿੰਡ ਸੁਧਾਰ ਵਿਖੇ ਤਰਪਾਲਾਂ ਵੰਡੀਆਂ ਅਗਲੀ ਖ਼ਬਰ ਬੀਰਮੀ ਤੇ ਹੰਬੜਾਂ ਵਲੋਂ ਹੜ੍ਹ ਪੀੜਤਾਂ ਲਈ ਕਾਂਗਰਸ ਦੇ ਸੰਸਦੀ ਹਲਕਾਵਾਰ ਰਾਹਤ ਫੰਡ 'ਚ 1-1 ਲੱਖ ਦਾ ਯੋਗਦਾਨ
Ad Position 24