20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਬੀਰਮੀ ਤੇ ਹੰਬੜਾਂ ਵਲੋਂ ਹੜ੍ਹ ਪੀੜਤਾਂ ਲਈ ਕਾਂਗਰਸ ਦੇ ਸੰਸਦੀ ਹਲਕਾਵਾਰ ਰਾਹਤ ਫੰਡ 'ਚ 1-1 ਲੱਖ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 06-09-2025
ਮੁੱਲਾਂਪੁਰ-ਦਾਖਾ, 5 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹੋਏ ਨੁਕਸਾਨ ਬਾਅਦ ਸਮਾਜ ਸੇਵੀ ਜਥੇਬੰਦੀਆਂ ਨਾਲ ਇਸ ਵੱਡੇ ਸੰਕਟ ਵਿਚ ਸਹਾਇਤਾ ਲਈ ਪੰਜਾਬ ਕਾਂਗਰਸ ਵੀ ਖੁੱਲ੍ਹਦਿਲੀ ਨਾਲ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਵਿਚ ਲੱਗੀ ਹੋਈ ਹੈ | ਸੂਬਾ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸਿੰਘ ਸੰਧੂ ਦੇ ਆਦੇਸ਼ਾਂ ਹੇਠ ਲੋਕ ਸਭਾ ਹਲਕਾ ਲੁਧਿਆਣਾ ਅੰਦਰ 9 ਵਿਧਾਨ ਸਭਾ ਹਲਕਿਆਂ ਲਈ ਗਠਿਤ 6 ਮੈਂਬਰੀ ਕਮੇਟੀ ਵਿਚ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਹੜ੍ਹ ਪੀੜ੍ਹਤਾਂ ਲਈ ਇਕੱਤਰ ਕੀਤੀ ਜਾਣ ਵਾਲੀ ਸਹਾਇਤਾ ਸਮੇਂ ਮੁੱਲਾਂਪੁਰ ਨੂੰ ਇਕ ਲੱਖ ਰੁਪਏ ਦਰਸ਼ਨ ਸਿੰਘ ਬੀਰਮੀ ਅਤੇ ਇਕ ਲੱਖ ਰੁਪਏ ਮਨਜੀਤ ਸਿੰਘ ਹੰਬੜਾਂ (ਤਿੰਨ ਵਿਧਾਨ ਸਭਾ ਹਲਕਿਆਂ ਲਈ ਕਾਂਗਰਸ ਦੇ ਅਬਜ਼ਰਬਰ) ਕੁੱਲ 2 ਲੱਖ ਰੁਪਏ ਸਹਾਇਤਾ ਭੇਜੀ ਗਈ | ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾਵਾਰ ਹੜ੍ਹ ਪੀੜ੍ਹਤਾਂ ਲਈ 6 ਮੈਂਬਰੀ ਕਮੇਟੀ ਦੇ ਮੈਂਬਰ ਮੇਜਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਹੜ੍ਹ ਪੀੜ੍ਹਤਾਂ ਲਈ ਪ੍ਰਾਪਤ ਕੁੱਲ ਸਹਾਇਤਾ ਸੂਬਾ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਜਨ: ਸਕੱਤਰ (ਇੰਚਾਰਜ) ਕੈਪਟਨ ਸੰਧੂ ਦੇ ਧਿਆਨ ਵਿਚ ਲਿਆ ਕੇ 9 ਹਲਕਿਆਂ ਵਿਚ ਵੰਡੀ ਜਾਵੇਗੀ | ਮੇਜਰ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਦਾਖਾ, ਗਿੱਲ, ਜਗਰਾਉਂ, ਸਾਹਨੇਵਾਲ ਦੇ ਬਹੁਤੇ ਪਿੰਡ ਸਤਲੁਜ ਦਰਿਆ ਕਿਨਾਰੇ ਵਸੇ ਹੋਣ ਕਰਕੇ ਉਥੇ ਕਾਫ਼ੀ ਨੁਕਸਾਨ ਪਾਇਆ ਗਿਆ | ਕਾਂਗਰਸ ਦਾ ਯਤਨ ਹੋਵੇਗਾ ਕਿ ਸਹਾਇਤਾ ਰਾਸ਼ੀ ਵੰਡੇ ਜਾਣ ਦੀ ਪ੍ਰਕਿਰਿਆ ਦਿਹਾਤੀ ਹਲਕਿਆਂ ਤੋਂ ਸ਼ੁਰੂ ਹੋਵੇ | ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਹੜ੍ਹ ਪੀੜ੍ਹਤਾਂ ਲਈ ਇਕੱਤਰ ਕੀਤੀ ਜਾ ਰਹੀ ਸਹਾਇਤਾ ਰਕਮ ਕੋਈ ਜ਼ਬਰੀ ਨਹੀਂ, ਕਾਂਗਰਸ ਪਾਰਟੀ ਦਾ ਸੀਨੀਅਰ, ਜੂਨੀਅਰ ਵਰਕਰ ਜਾਂ ਵੋਟਰ ਆਪਣੀ ਮਰਜ਼ੀ ਨਾਲ ਹਿੱਸਾ ਪਾ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਅਕਾਲਗੜ੍ਹ ਕਲਾਂ ਤੋਂ ਪਸ਼ੂਆਂ ਲਈ ਚਾਰਾ ਭੇਜਿਆ ਅਗਲੀ ਖ਼ਬਰ ਮੰਡੀ ਮੁੱਲਾਂਪੁਰ ਦਸਮੇਸ਼ ਸੇਵਾ ਦਲ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ
Ad Position 24