20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੰਬੜਾਂ ਵਿਖੇ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 06-09-2025
ਹੰਬੜਾਂ, 5 ਸਤੰਬਰ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਸਥਿਤ ਡੇਰਾ ਬਾਬਾ ਵਡਭਾਗ ਸਿੰਘ ਦੇ ਅਸਥਾਨ 'ਤੇ ਬਾਬਾ ਵਡਭਾਗ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਸਮਾਗਮ ਦੌਰਾਨ ਰਖਾਏ ਗਏ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਸਮੇਂ ਰਾਗੀ ਸਿੰਘਾਂ ਵਲੋਂ ਕੀਰਤਨ ਕੀਤਾ ਤੇ ਮੁੱਖ ਸੇਵਾਦਾਰ ਬਾਬਾ ਮਹਿੰਦਰ ਸਿੰਘ ਨੇ ਕਥਾ-ਵਿਚਾਰਾਂ ਦੀ ਸਾਂਝ ਸੰਗਤ ਨਾਲ ਪਾਉਂਦਿਆਂ ਆਖਿਆ ਕਿ ਸਾਨੂੰ ਹਮੇਸ਼ਾਂ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ-ਨਾਲ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ ਤੇ ਕਦੇ ਵੀ ਕਿਸੇ ਦਾ ਬੁਰਾ ਕਰਨ ਵਾਸਤੇ ਸੋਚਣਾ ਵੀ ਨਹੀਂ ਚਾਹੀਦਾ | ਇਸ ਮੌਕੇ ਸੰਗਤ 'ਚ ਲੰਗਰ ਪ੍ਰਸ਼ਾਦਾ, ਜਲੇਬੀਆਂ, ਚਾਹ ਪਕੌੜੇ ਵਰਤਾਏ ਗਏ | ਇਸ ਮੌਕੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਬਾਬਾ ਮਹਿੰਦਰ ਸਿੰਘ ਵਲੋਂ ਸਨਮਾਨ ਕੀਤਾ | ਇਸ ਸਮੇਂ ਪੁਲਿਸ ਚੌਕੀ ਇੰਚਾਰਜ ਗੁਰਚਰਨਜੀਤ ਸਿੰਘ, ਏ. ਐੱਸ. ਆਈ. ਸੁਰਿੰਦਰ ਸਿੰਘ, ਹੌਲਦਾਰ ਬਲਵਿੰਦਰ ਸਿੰਘ, ਹੌਲਦਾਰ ਸੁਖਜੀਤ ਸਿੰਘ ਰਾਣਕੇ, ਬਲਵਿੰਦਰ ਸਿੰਘ ਪੁੜੈਣ, ਬੂਟਾ ਸਿੰਘ ਬੋਪਾਰਾਏ, ਸਤਨਾਮ ਸਿੰਘ, ਮੋਨਾ ਕਲਾਰਾਂ, ਬਲਵਿੰਦਰ ਸਿੰਘ ਮਾਨਸਾ, ਅਵਤਾਰ ਸਿੰਘ ਪੰਜ ਗਰਾਈਆਂ, ਹਰਜੀਤ ਸਿੰਘ, ਬੀਬੀ ਛਿੰਦਰ ਕੌਰ, ਪਰਮਿੰਦਰ ਕੌਰ, ਨਿਰਮਲ ਸਿੰਘ, ਗੁਰਵੀਰ ਗਿੱਲ, ਰਾਜਵਿੰਦਰ ਸਿੰਘ, ਮਲਵਿੰਦਰ ਸਿੰਘ ਤੂਰ, ਅਵਤਾਰ ਸਿੰਘ, ਜਿੰਦਰ ਪੁੜੈਣ, ਗੋਪੀ ਗੋਲੂ, ਜਮਨਾ ਜੰਟੇ, ਰਾਣੀ ਹਰਨਾਮਪੁਰਾ, ਸੁੱਖੀ, ਬੂਟਾ, ਸਤਨਾਮ, ਮਨੀ ਕੁਲਾਰਾਂ, ਛਿੰਦੋ, ਬਲਵੰਤ ਪੁੜੈਣ, ਹਰਮੇਸ਼ ਚੱਕ, ਦਰਸ਼ਨ ਸਿੰਘ, ਲੱਖਾ ਸਿੰਘ, ਸੋਖਾ ਭੱਠਾਧੂਹਾ, ਬੂਟਾ ਸਿੰਘ, ਮਨਜੀਤ ਕੌਰ ਬੀਰਮੀ, ਬੀਬੀ ਰਮਨਾਂ ਜੌਹਲਾਂ, ਬੀਬੀ ਪਰਮਜੀਤ ਪੁੜੈਣ, ਕੁਲਦੀਪ ਕੌਰ ਫਗਵਾੜਾ, ਬਲਜੀਤ ਕੌਰ ਭੈਣੀ ਤੇ ਹੋਰ ਸੰਗਤ ਦੇ ਰੂਪ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ 'ਤੇ ਸਜਾਏ ਨਗਰ ਕੀਰਤਨ ਦਾ ਭੂੰਦੜੀ ਪਹੁੰਚਣ 'ਤੇ ਸਵਾਗਤ ਅਗਲੀ ਖ਼ਬਰ ਤਬਦੀਲ ਮਲਕੀਅਤ ਦੇ ਵਸੀਕੇ ਮੁਫ਼ਤ ਲਿਖਣ ਲਈ ਸੁਸਾਇਟੀ ਗਠਿਤ
Ad Position 24