26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮਿੰਨੀ ਬੱਸਾਂ ਵਾਲਿਆਂ ਵਲੋਂ ਵਰ੍ਹਦੇ ਮੀਂਹ 'ਚ ਦੂਜੇ ਦਿਨ ਵੀ ਰਿਹਾ ਚੱਕਾ ਜਾਮ

Ad Position 21
No active advertisement
ਅਜੀਤ ਡੈਸਕ 07-09-2025
ਹਠੂਰ, 6 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਹਠੂਰ ਦੇ ਬੱਸ ਅੱਡੇ 'ਚ ਬੀਤੀ ਕੱਲ੍ਹ ਤੋਂ ਮਿੰਨੀ ਬੱਸਾਂ ਵਾਲਿਆਂ ਵਲੋਂ ਕੀਤਾ ਚੱਕਾ ਜਾਮ ਅੱਜ ਵਰ੍ਹਦੇ ਮੀਂਹ 'ਚ ਦੂਜੇ ਦਿਨ ਵੀ ਜਾਰੀ ਰਿਹਾ | ਇਸ ਦੌਰਾਨ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਣਨ ਜਾਂ ਹੱਲ ਕਰਨ ਨਹੀਂ ਪੁੱਜਾ, ਜਿਸ ਕਰਕੇ ਉਕਤ ਮਿੰਨੀ ਬੱਸਾਂ ਦੇ ਮਾਲਕਾਂ, ਡਰਾਇਵਰਾਂ, ਕੰਡਕਟਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ | ਉਨ੍ਹਾਂ ਨੇ ਅੱਜ ਫਿਰ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ.ਟੀ.ਓ. ਵਲੋਂ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਚ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪੁਰਾਣੇ ਟਾਇਮ ਟੇਬਲ ਮੁਤਾਬਿਕ ਬੱਸਾਂ ਨਹੀਂ ਚਲਦੀਆਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਬੱਸਾਂ ਦੇ ਚੱਕਾ ਜਾਮ ਕਾਰਨ ਹਠੂਰ, ਛੀਨੀਵਾਲ, ਦੀਵਾਨਾ, ਗਹਿਲਾਂ, ਲੱਖਾ, ਮਾਣੂੰਕੇ, ਚਕਰ, ਦੇਹੜਕਾ, ਭੰਮੀਪੁਰਾ, ਅਖਾੜਾ ਦੇ ਲੋਕਾਂ ਨੂੰ ਆਵਾਜਾਈ ਲਈ ਬੀਤੀ ਕੱਲ੍ਹ ਤੋਂ ਸਵਾਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਦੋਂ ਟੀ.ਟੀ.ਆਈ. ਸੁਖਪਾਲ ਸਿੰਘ ਦਿਉਲ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ 'ਅਜੀਤ' ਨੂੰ ਦੱਸਿਆ ਕਿ ਜੋ ਟਾਈਮ ਟੇਬਲ ਬਣਿਆ ਉਹ ਇਨ੍ਹਾਂ ਦੇ ਸਹਿਮਤੀ ਨਾਲ ਬਣਿਆ ਅਤੇ ਸਭ ਦੇ ਉਸ 'ਤੇ ਦਸਤਖਤ ਹਨ, ਜੋ ਉਨ੍ਹਾਂ ਨੂੰ ਸਮੱਸਿਆ ਆ ਰਹੀ ਸੀ ਉਹ ਆਰ.ਟੀ.ਓ. ਨੇ ਮੌਕੇ 'ਤੇ ਹੀ ਹੱਲ ਕਰ ਦਿੱਤੀ ਸੀ | ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ਼ ਗਿੱਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਮਿੰਨੀ ਬੱਸਾਂ ਵਾਲਿਆਂ ਦੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਜਲਦੀ ਮੁਸ਼ਕਿਲ ਹੱਲ ਕਰਨ ਲਈ ਕਿਹਾ | ਇਸ ਮੌਕੇ ਜੱਸਾ ਸਿੰਘ, ਗੁਰਚਰਨ ਸਿੰਘ ਬੀਹਲਾ, ਬਲਵਿੰਦਰ ਸਿੰਘ, ਦੀਪ ਸਿੰਘ, ਜਰਨੈਲ ਸਿੰਘ ਬਰਾੜ, ਹਰਦੀਪ ਸਿੰਘ ਬਾਠ, ਪ੍ਰਧਾਨ ਗੁਰਮੀਤ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ ਭੁੱਲਰ, ਸੁਖਦੀਪ ਸਿੰਘ ਖਹਿਰਾ, ਜੀਤ ਸਿੰਘ ਚਕਰ, ਅੰਮਿ੍ਤ ਸਿੰਘ ਬਾਠ, ਠੇਕੇਦਾਰ ਲਖਵੀਰ ਸਿੰਘ ਲੱਖਾ, ਹਰਬੰਸ ਸਿੰਘ, ਠੇਕੇਦਾਰ ਸਿਮਰ ਸਿੰਘ ਜਗਰਾਉਂ, ਗੁਰਜੰਟ ਸਿੰਘ ਅੱਡਾ ਇੰਚਾਰਜ਼ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਮੇਲਾ ਛਪਾਰ ਧੂਮ ਧੜੱਕੇ ਨਾਲ ਸ਼ੁਰੂ ਹੋਇਆ ਅਗਲੀ ਖ਼ਬਰ ਐੱਮ.ਪੀ. ਰਾਜਾ ਵੜਿੰਗ ਵਲੋਂ ਲੋਕਾਂ ਦੀ ਸਾਰ ਨਾ ਲੈਣ 'ਤੇ ਭਾਰੀ ਰੋਸ
Ad Position 24