26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਐੱਮ.ਪੀ. ਰਾਜਾ ਵੜਿੰਗ ਵਲੋਂ ਲੋਕਾਂ ਦੀ ਸਾਰ ਨਾ ਲੈਣ 'ਤੇ ਭਾਰੀ ਰੋਸ

Ad Position 21
No active advertisement
ਅਜੀਤ ਡੈਸਕ 07-09-2025
ਜੇਕਰ ਪਿੰਡ ਖਹਿਰਾ ਬੇਟ ਦੀ ਗੱਲ ਕਰੀਏ ਤਾਂ ਉਕਤ ਪਿੰਡ ਵਿਧਾਨ ਸਭਾ ਹਲਕਾ ਗਿੱਲ 'ਚ ਪੈਂਦਾ ਹੈ ਤੇ ਉਕਤ ਇਲਾਕੇ ਦੇ ਲੋਕਾਂ ਵਲੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਨੂੰ ਵੱਡੀ ਲੀਡ ਨਾਲ ਜਿਤਾ ਕੇ ਲੋਕ ਸਭਾ ਅੰਦਰ ਭੇਜਿਆ ਗਿਆ ਸੀ ਪਰ ਹੁਣ ਜਦੋਂ ਭਾਰੀ ਬਾਰਿਸ਼ ਦੇ ਚਲਦਿਆਂ ਅਤੇ ਸਤਲੁਜ ਦਰਿਆ ਅਤੇ ਬੁੱਢੇ ਨਾਲੇ ਦੇ ਕਮਜ਼ੋਰ ਬੰਨ੍ਹਾਂ ਦੀ ਹਾਲਤ ਨੂੰ ਲੈ ਕੇ ਲਗਾਤਾਰ ਪੈ ਰਹੇ ਮੀਂਹਾਂ ਕਾਰਨ ਲੋਕ ਮੁਸ਼ਕਿਲ ਵਿਚ ਹਨ | ਉਸ ਸਮੇਂ 'ਚ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਉਨ੍ਹਾਂ ਦੀ ਸਾਰ ਨਾ ਲੈਣ ਕਾਰਨ ਲੋਕਾਂ ਦੇ ਮਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ | ਬਹੁਤੇ ਲੋਕ ਜਿਨ੍ਹਾਂ 'ਚ ਕੁਝ ਕਾਂਗਰਸੀ ਵੀ ਮੌਜੂਦ ਸਨ ਨੇ ਕਿਹਾ ਕਿ ਜਿਸ ਬੇਟ ਇਲਾਕੇ ਦੀ ਬੈੱਲਟ ਨੇ ਰਾਜਾ ਵੜਿੰਗ ਨੂੰ ਜਿੱਤ ਦਰਜ ਕਰਵਾਉਣ 'ਚ ਯੋਗਦਾਨ ਪਾਇਆ | ਉਹ ਉਸੇ ਇਲਾਕੇ ਹਲਕਾ ਗਿੱਲ ਦੇ ਪਿੰਡਾਂ 'ਚ ਅਜੇ ਤੱਕ ਧੰਨਵਾਦੀ ਦੌਰਾ ਵੀ ਨਹੀਂ ਕਰਨ ਪੁੱਜੇ. ਜਦੋਂ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਪੀ.ਏ ਵਲੋਂ ਫ਼ੋਨ ਚੁੱਕੇ ਜਾਣ 'ਤੇ ਉਨ੍ਹਾਂ ਕਿਹਾ ਕਿ ਸ਼ਾਇਦ ਐੱਮ.ਪੀ ਸਾਬ੍ਹ ਲੁਧਿਆਣਾ 'ਚ ਨਾਜ਼ੁਕ ਹਲਾਂਤ ਵਾਲੀ ਜਗ੍ਹਾ 'ਤੇ ਜਾ ਚੁੱਕੇ ਹਨ ਪਰ ਲੋਕਾਂ ਦੇ ਦੱਸਣ ਮੁਤਾਬਕ ਐੱਮ.ਪੀ ਸਾਬ ਉੱਥੇ ਵੀ ਨਹੀਂ ਪੁੱਜੇ |

Ad Position 22
No active advertisement
ਪਿਛਲੀ ਖ਼ਬਰ ਮਿੰਨੀ ਬੱਸਾਂ ਵਾਲਿਆਂ ਵਲੋਂ ਵਰ੍ਹਦੇ ਮੀਂਹ 'ਚ ਦੂਜੇ ਦਿਨ ਵੀ ਰਿਹਾ ਚੱਕਾ ਜਾਮ ਅਗਲੀ ਖ਼ਬਰ ਡਰੱਗ ਇੰਸਪੈਕਟਰ ਵਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ
Ad Position 24