ਭੂੰਦੜੀ, 6 ਸਤੰਬਰ (ਕੁਲਦੀਪ ਸਿੰਘ ਮਾਨ)-ਲਾਗਲੇ ਪਿੰਡ ਲੀਹਾਂ ਵਿਖੇ ਜੈ ਦੁਰਗਾ ਮਾਤਾ ਮੰਦਰ 'ਚ ਜੈ ਦੁਰਗਾ ਮਾਤਾ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਿਸ 'ਚ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਣ ਕਰਨ ਲਈ ਪਹੁੰਚੇ ਸਿੰਗਰ ਲੱਕੀ ਸ਼ਾਹ ਅਤੇ ਬੀਬਾ ਮਨਪ੍ਰੀਤ ਕੌਰ ਮਨੀ ਵਲੋਂ ਭੇਟਾਂ ਰਾਹੀਂ ਸੰਗਤਾਂ ਨੂੰ ਕੀਲੀ ਰੱਖਿਆ | ਇਸ ਮੌਕੇ ਸੇਵਾਦਾਰ ਗੁਰਦੀਪ ਸਿੰਘ ਦੀਪੀ, ਸਰਪੰਚ ਹਰਪ੍ਰੀਤ ਸਿੰਘ ਹੈਪੀ ਖੰਗੂੜਾ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਜਾਗਰਣ ਵਿਚ ਬਹੁਤ ਹੀ ਸੁੰਦਰ ਝਲਕੀਆਂ ਗੋਪੀ ਦੀਪ ਐਂਡ ਪਾਰਟੀ ਵਲੋਂ ਦਿਖਾਈਆਂ ਗਈਆਂ | ਇਹ ਜਾਗਰਣ ਰਾਤ 9 ਵਜੇ ਤੋਂ ਸ਼ੁਰੂ ਹੋ ਕੇ ਸਾਰੀ ਰਾਤ ਮਾਤਾ ਰਾਣੀ ਦੀਆਂ ਭੇਟਾਂ ਗੁਣਗਾਣ ਕੀਤੀਆਂ ਗਈਆਂ | ਇਸ ਮੌਕੇ ਲੜਕੀਆਂ ਵਲੋਂ ਭੇਟਾਂ 'ਤੇ ਨੱਚ ਕੇ ਖੂਬ ਰੰਗ ਬੰਨਿ੍ਹਆ | ਇਸ ਮੌਕੇ ਸਾਬਕਾ ਸਰਪੰਚ ਕਰਨੈਲ ਸਿੰਘ ਖੰਗੂੜਾ, ਦਰਬਾਰਾ ਸਿੰਘ, ਮੁੱਖ ਸੇਵਾਦਾਰ ਗੁਰਦੀਪ ਸਿੰਘ ਦੀਪੀ, ਪੰਚ ਤੇਜਿੰਦਰ ਸਿੰਘ ਚੀਮਾ, ਪੰਚ ਭੁਪਿੰਦਰ ਸਿੰਘ, ਪ੍ਰਧਾਨ ਜੰਗੀਰ ਸਿੰਘ ਚੀਮਾ, ਐਡਵੋਕੇਟ ਦਰਬਾਰਾ ਸਿੰਘ ਖੰਗੂੜਾ, ਕੈਪਟਨ ਕੁਲਵਿੰਦਰ ਸਿੰਘ, ਸੂਬੇਦਾਰ ਜਗਦੀਸ਼ ਸਿੰਘ, ਹਰਦੀਪ ਸਿੰਘ ਫੌਜੀ, ਪ੍ਰਧਾਨ ਮਨਜੀਤ ਸਿੰਘ ਖੰਗੂੜਾ, ਕਰਤਾਰ ਸਿੰਘ ਡਾਕੀਆ, ਜੀਤ ਸਿੰਘ ਡਾਕੀਆ, ਦੇਸਰਾਜ ਸਿੰਘ, ਸੰਦੀਪ ਸਿੰਘ ਕੈਲੇ, ਸਾਬਕਾ ਪੰਚ ਜਗਰੂਪ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ, ਤਰਲੋਚਨ ਸਿੰਘ, ਕਿ੍ਸ਼ਨ ਸਿੰਘ, ਅਮਨਜੋਤ ਸਿੰਘ, ਚਰਨ ਸਿੰਘ, ਸਾਬਕਾ ਪੰਚ ਸੁਖਦੀਪ ਸਿੰਘ ਮੋਨੂੰ, ਅਵਤਾਰ ਸਿੰਘ ਮਨਜੀਤ ਬੱਸ ਵਾਲੇ, ਜਗਬੰਤ ਸਿੰਘ, ਅਰਸ਼ ਚੀਮਾ, ਧਰਵਿੰਦਰ ਸਿੰਘ, ਹਰਮਨ ਖੰਗੂੜਾ, ਜਗਜੀਤ ਸਿੰਘ, ਹਰਜੀਤ ਸਿੰਘ ਖੰਗੂੜਾ ਆਦਿ ਹਾਜ਼ਰ ਸਨ |