26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਮੀਂਹ ਨਾਲ ਪਿੰਡ ਟੂਸਾ 'ਚ ਛੱਪੜ ਦਾ ਪਾਣੀ ਗਲੀਆਂ ਤੇ ਘਰਾਂ 'ਚ ਵੜਿਆ

Ad Position 21
No active advertisement
ਅਜੀਤ ਡੈਸਕ 07-09-2025
ਗੁਰੂਸਰ ਸੁਧਾਰ, 6 ਸਤੰਬਰ ( ਜਗਪਾਲ ਸਿੰਘ ਸਿਵੀਆਂ)-ਲਗਾਤਾਰ ਪੈ ਰਹੀ ਬਾਰਿਸ਼ ਨਾਲ ਪਿੰਡ ਟੂਸਾ ਦੇ ਛੱਪੜ ਦਾ ਪਾਣੀ ਓਵਰਫਲੋ ਹੋਣ ਕਾਰਨ ਨਾਲ ਲੱਗਦੀਆਂ ਗਲੀਆਂ ਅਤੇ ਘਰਾਂ ਵਿਚ ਵੜ ਗਿਆ, ਜਿਸ ਨਾਲ ਵਸਨੀਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ | ਪਿੰਡ ਟੂਸਾ ਦੇ ਸਾਬਕਾ ਪੰਚ ਕੈਪਟਨ ਪ੍ਰੀਤਮ ਸਿੰਘ ਟੂਸੇ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਛੱਪੜ ਦੀ ਸਫ਼ਾਈ ਕੀਤੀ ਗਈ ਅਤੇ ਪਰ ਭਾਰੀ ਮੀਂਹ ਦੇ ਚਲਦਿਆਂ ਨਿਕਾਸੀ ਪ੍ਰਣਾਲੀ ਦੀ ਘਾਟ ਕਾਰਨ ਛੱਪੜ ਦਾ ਪਾਣੀ ਰਿਹਾਇਸ਼ੀ ਏਰੀਏ 'ਚ ਆ ਗਿਆ | ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਘਰ ਵਿਚ ਪਾਣੀ ਵੜਨ ਕਾਰਨ ਰਾਸ਼ਨ ਅਤੇ ਕੀਮਤੀ ਸਾਮਾਨ ਖਰਾਬ ਹੋ ਗਿਆ | ਇਕ ਹੋਰ ਵਸਨੀਕ ਬੀਬੀ ਕੁਲਵੰਤ ਕੌਰ ਨੇ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ, ਕਿਉਂਕਿ ਗੰਦਾ ਪਾਣੀ ਘਰਾਂ ਤੇ ਗਲੀਆਂ ਵਿਚ ਫੈਲ ਗਿਆ ਹੈ | ਇਸ ਮੌਕੇ ਮੌਜੂਦ ਸਰਪੰਚ ਸੁਖਦੀਪ ਕੌਰ ਦੇ ਪਤੀ ਹਰਦੀਪ ਸਿੰਘ ਨੇ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪਾਣੀ ਦੀ ਨਿਕਾਸੀ ਲਈ ਪੰਪ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਪੋਨਾ ਦੇ ਲੋੜਵੰਦ ਪਰਿਵਾਰਾਂ ਨੂੰ ਬੀਬੀ ਮਾਣੂੰਕੇ ਨੇ ਦਿੱਤੀਆਂ ਤਰਪਾਲਾਂ ਅਗਲੀ ਖ਼ਬਰ ਜੈ ਦੁਰਗਾ ਮਾਤਾ ਮੰਦਰ 'ਚ ਵਿਸ਼ਾਲ ਜਾਗਰਣ ਕਰਵਾਇਆ
Ad Position 24