27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪਿਆਰਾ ਸਿੰਘ ਨੱਤ ਕੈਨੇਡਾ ਨੂੰ ਸਦਮਾ, ਭਰਾ ਦਲਵਿੰਦਰ ਸਿੰਘ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 07-09-2025
ਵਿਧਾਇਕ ਇਯਾਲੀ ਤੇ ਹੋਰਨਾਂ ਵਲੋਂ ਦੁੱਖ ਪ੍ਰਗਟ
ਗੁਰੂਸਰ ਸੁਧਾਰ, 6 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ (ਪੱਤੀ ਧਾਲੀਵਾਲ) ਦੇ ਕੈਨੇਡਾ ਰਹਿੰਦੇ ਉੱਘੇ ਸਿੱਖ ਚਿੰਤਕ ਤੇ ਕਾਰੋਬਾਰੀ ਪਿਆਰਾ ਸਿੰਘ ਨੱਤ ਨੂੰ ਉਸ ਸਮੇਂ ਅਸਹਿ ਸਦਮਾ, ਪੁੱਜਾ ਜਦ ਉਨ੍ਹਾਂ ਦੇ ਛੋਟੇ ਭਰਾ ਦਲਵਿੰਦਰ ਸਿੰਘ ਉਰਫ਼ ਬਿੰਦਰ ਨੱਤ (68) ਦਾ ਕੈਨੇਡਾ ਵਿਖੇ ਦਿਹਾਂਤ ਹੋ ਗਿਆ | ਨੱਤ ਪਰਿਵਾਰ ਦੇ ਬੇਹੱਦ ਕਰੀਬੀ ਸਵਰਨ ਸਿੰਘ ਪੱਪੂ ਧਾਲੀਵਾਲ ਕੈਨੇਡਾ ਅਨੁਸਾਰ ਸਵ: ਦਲਵਿੰਦਰ ਨੱਤ ਇਕ ਸਫ਼ਲ ਕਾਰੋਬਾਰੀ ਹੋਣ ਤੋਂ ਇਲਾਵਾ ਬਿ੍ਟਿਸ਼ ਕੋਲੰਬੀਆ ਦਾ ਰੈਸਲਿੰਗ ਚੈਂਪੀਅਨ ਰਹਿ ਚੁੱਕਾ ਹੈ ਤੇ ਉਨ੍ਹਾਂ ਨਮਿਤ ਪਾਠ ਦਾ ਭੋਗ, ਅੰਤਿਮ ਅਰਦਾਸ 12 ਸਤੰਬਰ ਨੂੰ ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਕੈਨੇਡਾ ਵਿਖੇ ਹੋਵੇਗੀ | ਸਵਰਨ ਸਿੰਘ ਪੱਪੂ ਧਾਲੀਵਾਲ ਕੈਨੇਡਾ ਸਮੇਤ ਇਸ ਦੁੱਖ ਦੀ ਘੜੀ ਵਿਚ ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਰਪੰਚ ਹਰਮੇਲ ਸਿੰਘ, ਚੇਅਰਮੈਨ ਮਿਹਰ ਸਿੰਘ ਧਾਲੀਵਾਲ, ਪ੍ਰਧਾਨ ਰਜਿੰਦਰ ਸਿੰਘ ਧਾਲੀਵਾਲ, ਪ੍ਰਧਾਨ ਜਸਵਿੰਦਰ ਸਿੰਘ ਸੋਨੀ, ਯੂਥ ਆਗੂ ਗੁਰਦੀਪ ਸਿੰਘ ਬੱਬੀ, ਸੁਭਾਸ਼ ਜਿੰਦਲ, ਪ੍ਰਧਾਨ ਜਗਤਾਰ ਸਿੰਘ ਭੋਲੂ, ਜਸਵਿੰਦਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਭਗਵੰਤ ਸਿੰਘ ਧਾਲੀਵਾਲ, ਰਣਜੀਤ ਸਿੰਘ ਧਾਲੀਵਾਲ (ਚਾਰੇ ਸਾਬਕਾ ਸਰਪੰਚ), ਚੇਅਰਮੈਨ ਇੰਦਰਜੀਤ ਧਾਲੀਵਾਲ ਅਤੇ ਹੋਰਨਾਂ ਨੇ ਸ:ਪਿਆਰਾ ਸਿੰਘ ਨੱਤ ਤੇ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਸੰਬੰਧੀ ਪੰਜਾਬ ਸਰਕਾਰ ਦੀ ਗੈਰ-ਸੰਜੀਦਗੀ ਬਾਰੇ ਸੀਟੂ ਜਥੇਬੰਦੀ ਵਲੋਂ ਨਖੇਧੀ-ਕਾਮਰੇਡ ਗੋਰਾ ਅਗਲੀ ਖ਼ਬਰ ਜੇ.ਪੀ. ਪੂਨੀਆਂ ਨੇ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ
Ad Position 24