27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹੜ੍ਹਾਂ ਸੰਬੰਧੀ ਪੰਜਾਬ ਸਰਕਾਰ ਦੀ ਗੈਰ-ਸੰਜੀਦਗੀ ਬਾਰੇ ਸੀਟੂ ਜਥੇਬੰਦੀ ਵਲੋਂ ਨਖੇਧੀ-ਕਾਮਰੇਡ ਗੋਰਾ

Ad Position 21
No active advertisement
ਅਜੀਤ ਡੈਸਕ 07-09-2025
ਰਾਏਕੋਟ, 6 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਆਏ, ਪ੍ਰੰਤੂ ਉਨ੍ਹਾਂ ਨੇ ਫੋਕੀ ਹਮਦਰਦੀ ਪ੍ਰਗਟ ਕਰਨ ਤੋਂ ਇਲਾਵਾ ਕੋਈ ਮਾਲੀ ਮਦਦ ਜਾਂ ਪੈਕੇਜ ਦੇਣ ਦਾ ਐਲਾਨ ਕਰਨ 'ਚ ਦਿਖਾਈ ਅਸਫ਼ਲਤਾ ਨੇ ਪੰਜਾਬ ਦੇ ਲੋਕਾਂ ਦੀਆਂ ਆਸਾਂ, ਉਮੀਦਾਂ ਉੱਤੇ ਪਾਣੀ ਫੇਰ ਦਿੱਤਾ, ਸਗੋਂ ਉਨ੍ਹਾਂ ਨੇ ਆਪਣੇ ਦੌਰੇ ਨੂੰ ਕੇਂਦਰੀ ਮੰਤਰੀ ਦੀ ਬਜਾਏ ਭਾਜਪਾ ਦਾ ਸ਼ੋਅ ਬਣਾਇਆ ਹੈ | ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਵਲੋਂ ਇਸ ਤੰਗ ਨਜ਼ਰੀਏ ਵਾਲੀ ਰਾਜਨੀਤੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਕੇਵਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਰਸਮ ਪੂਰਤੀ ਲਈ ਭੇਜ ਦਿੱਤਾ, ਉਕਤ ਖੇਤੀਬਾੜੀ ਮੰਤਰੀ ਵੀ ਪੰਜਾਬ ਦੇ ਹੜ੍ਹਾਂ ਦੇ ਨੁਕਸਾਨ ਦਾ ਨਾ ਹੀ ਕੋਈ ਅੰਦਾਜ਼ਾ ਪੇਸ਼ ਕਰ ਸਕਿਆ ਅਤੇ ਨਾ ਹੀ ਕੋਈ ਫੌਰੀ ਰਾਹਤ ਜਾਂ ਵਿਸ਼ੇਸ਼ ਪੈਕੇਜ ਦੀ ਲੋੜਬੰਦੀ ਲਈ ਪੰਜਾਬ ਸਰਕਾਰ ਦੇ ਨੁਮਾਇੰਦੇ ਦੇ ਤੌਰ 'ਤੇ ਕੋਈ ਲਿਖਤੀ ਪੱਤਰ ਪੇਸ਼ ਕਰ ਸਕਿਆ | ਸੀਟੂ ਆਗੂ ਗੋਰਾ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਖੇਤੀ ਖੇਤਰ, ਘਰੇਲੂ ਤਬਾਹੀ, ਪਸ਼ੂ ਧਨ ਦੇ ਹੋਏ ਨੁਕਸਾਨ, ਸੜਕਾਂ, ਪੁੱਲਾਂ, ਦਰਿਆਵਾਂ, ਧੁੱਸੀ ਬੰਨ੍ਹਾਂ ਆਦਿ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਅਤੇ ਕੇਂਦਰ ਸਾਹਮਣੇ ਪੰਜਾਬ ਦੇ ਕੇਸ ਨੂੰ ਪੇਸ਼ ਕਰਨ ਲਈ ਤਜਰਬੇਕਾਰ ਅਧਿਕਾਰੀਆਂ ਦੀਆਂ ਟੀਮਾਂ ਤੈਨਾਤ ਕੀਤੀਆਂ ਜਾਣ, ਜਿਹੜੀਆਂ 2-3 ਦਿਨਾਂ ਦੇ ਅੰਦਰ ਹੀ ਆਰਜ਼ੀ ਕੇਸ ਪੇਸ਼ ਕਰਨ ਲਈ ਗਿਣਤੀਆਂ-ਮਿਣਤੀਆਂ ਲਗਾ ਕੇ ਕੇਂਦਰ ਸਰਕਾਰ ਸਾਹਮਣੇ ਪੰਜਾਬ ਦਾ ਕੇਸ ਪੇਸ਼ ਕਰਨ | ਉਨ੍ਹਾਂ ਸੀਟੂ ਨਾਲ ਸੰਬੰਧਿਤ ਹੋਰ ਯੂਨੀਅਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਮਨੁੱਖਤਾ ਹਿਤੈਸ਼ੀ ਅਤੇ ਪੰਜਾਬੀ ਜਜ਼ਬੇ ਦੇ ਅਸਲ ਵਾਰਿਸ ਹੋਣ ਦਾ ਸਬੂਤ ਦਿੰਦੇ ਹੋਏ ਇਸ ਤ੍ਰਾਸਦੀ ਵਿਚ ਫ਼ਸੇ ਆਪਣੇ ਪੰਜਾਬੀ ਭੈਣ-ਭਰਾਵਾਂ ਦੀ ਮਦਦ ਲਈ ਅੱਗੇ ਆਉਣ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਮਨਪ੍ਰੀਤ ਇਯਾਲੀ ਨੇ ਫੱਸਿਆਂ ਬੰਨ੍ਹ ਦੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਪਿਆਰਾ ਸਿੰਘ ਨੱਤ ਕੈਨੇਡਾ ਨੂੰ ਸਦਮਾ, ਭਰਾ ਦਲਵਿੰਦਰ ਸਿੰਘ ਦਾ ਦਿਹਾਂਤ
Ad Position 24