27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਜ਼ਿਲ੍ਹਾ ਲੁਧਿਆਣਾ 'ਚ ਚਲਾਨ ਨਾ ਭਰਨ ਵਾਲੇ 430 ਤੋਂ ਵੱਧ ਵਾਹਨ ਬਲੈਕਲਿਸਟ <br/>

Ad Position 21
No active advertisement
ਅਜੀਤ ਡੈਸਕ 07-09-2025
ਗੁਰੂਸਰ ਸੁਧਾਰ, 6 ਸਤੰਬਰ (ਜਗਪਾਲ ਸਿੰਘ ਸਿਵੀਆਂ)-ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਨੇ ਲੁਧਿਆਣਾ ਜ਼ਿਲ੍ਹੇ 'ਚ ਅਜਿਹੇ 430 ਤੋਂ ਵੱਧ ਵਾਹਨਾਂ ਨੂੰ ਬਲੈਕਲਿਸਟ ਕਰ ਦਿੱਤਾ ਹੈ, ਜਿਨ੍ਹਾਂ ਦੇ ਮਾਲਕਾਂ ਨੇ ਨਿਰਧਾਰਤ 90 ਦਿਨਾਂ ਵਿਚ ਬਕਾਇਆ ਜੁਰਮਾਨੇ ਨਹੀਂ ਅਦਾ ਕੀਤੇ | ਇਹ ਕਦਮ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਵਧਦੇ ਬੈਕਲਾਗ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ | ਆਰ.ਟੀ.ਏ ਅਧਿਕਾਰੀਆਂ ਨੇ ਦੱਸਿਆ ਕਿ ਬਲੈਕਲਿਸਟ ਹੋਣ ਨਾਲ ਵਾਹਨ ਮਾਲਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਹ ਨਾ ਤਾਂ ਰਜਿਸਟ੍ਰੇਸ਼ਨ ਸਰਟੀਫ਼ਿਕੇਟ (ਆਰ.ਸੀ) ਨੂੰ ਰੀਨਿਊ ਕਰ ਸਕਦੇ ਹਨ, ਨਾ ਫਿਟਨੈੱਸ ਸਰਟੀਫ਼ਿਕੇਟ ਲਈ ਅਪਲਾਈ ਕਰ ਸਕਦੇ ਹਨ ਅਤੇ ਨਾ ਹੀ ਵਾਹਨ ਨੂੰ ਵੇਚ ਜਾਂ ਟ੍ਰਾਂਸਫਰ ਕਰ ਸਕਦੇ ਹਨ | ਇਸ ਤੋਂ ਇਲਾਵਾ ਬੀਮਾ ਕੰਪਨੀਆਂ ਵੀ ਅਜਿਹੇ ਵਾਹਨਾਂ ਲਈ ਪਾਲਿਸੀ ਨਵੀਂਨੀਕਰਨ ਨਹੀਂ ਕਰਦੀਆਂ, ਜਿਸ ਨਾਲ ਮਾਲਕਾਂ ਨੂੰ ਦੁਰਘਟਨਾ ਜਾਂ ਨੁਕਸਾਨ ਵੇਲੇ ਮੁਆਵਜ਼ਾ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ | ਵਪਾਰਕ ਵਾਹਨਾਂ ਨੂੰ ਤਾਂ ਹੋਰ ਵੀ ਵੱਡਾ ਝਟਕਾ ਲੱਗਦਾ ਹੈ, ਕਿਉਂਕਿ ਉਹ ਫਿਟਨੈੱਸ ਜਾਂ ਪਰਮਿਟ ਰੀਨਿਊ ਨਾ ਹੋਣ ਕਾਰਨ ਸੜਕਾਂ 'ਤੇ ਚੱਲ ਨਹੀਂ ਸਕਦੇ | ਇਹ ਸਭ ਰਾਜ ਟਰਾਂਸਪੋਰਟ ਕਮਿਸ਼ਨਰ ਵਲੋਂ 21 ਮਾਰਚ ਨੂੰ ਜਾਰੀ ਨਿਰਦੇਸ਼ਾਂ ਅਨੁਸਾਰ ਹੋ ਰਿਹਾ ਹੈ | ਹੁਕਮਾਂ ਮੁਤਾਬਕ, ਜੇਕਰ ਚਲਾਨ 90 ਦਿਨਾਂ ਵਿਚ ਨਹੀਂ ਭਰਿਆ ਜਾਂਦਾ ਤਾਂ ਵਾਹਨ ਨੂੰ ਬਲੈਕਲਿਸਟ ਕੀਤਾ ਜਾਂਦਾ ਹੈ | ਅਧਿਕਾਰੀਆਂ ਨੇ ਕਿਹਾ ਕਿ ਬਲੈਕਲਿਸਟ ਤੋਂ ਪਹਿਲਾਂ ਮਾਲਕਾਂ ਨੂੰ ਕਈ ਵਾਰ ਯਾਦ-ਪੱਤਰ ਭੇਜੇ ਗਏ ਸਨ, ਪਰ ਬਹੁਤਿਆਂ ਨੇ ਨਜ਼ਰਅੰਦਾਜ਼ ਕੀਤਾ | ਜੇਕਰ ਮਾਲਕ ਚਲਾਨ ਭਰ ਦਿੰਦੇ ਹਨ ਤਾਂ ਵਾਹਨ ਆਪਣੇ ਆਪ ਬਲੈਕਲਿਸਟ ਤੋਂ ਹਟ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਅਗਲੀ ਖ਼ਬਰ ਵਿਧਾਇਕ ਮਨਪ੍ਰੀਤ ਇਯਾਲੀ ਨੇ ਫੱਸਿਆਂ ਬੰਨ੍ਹ ਦੇ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ
Ad Position 24