ਚੌਂਕੀਮਾਨ, 6 ਸਤੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਖੁਰਦ ਦੇ ਨੰਬਰਦਾਰ ਹਰਪ੍ਰੀਤ ਸਿੰਘ ਸਰਾਂ (ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਕਿਸਾਨ ਵਿੰਗ ਦੇ ਕੋਆਰਡੀਨੇਟਰ) ਦੀ ਅਗਵਾਈ ਵਿਚ ਪਿੰਡ ਦੇ ਪਤਵੰਤੇ ਸੱਜਣਾਂ ਤੇ ਬੀਬੀਆਂ ਦਾ ਜੱਥਾ ਹੜ੍ਹ ਪੀੜ੍ਹਤਾਂ ਲਈ ਮਦਦ ਲੈ ਕੇ ਰਵਾਨਾ ਹੋਇਆ | ਰਵਾਨਾ ਹੋਣ ਤੋਂ ਪਹਿਲਾਂ ਨੰਬਰਦਾਰ ਹਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਐੱਨ.ਆਰ.ਆਈਜ਼ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪਿੰਡ ਤਲਵੰਡੀ ਖੁਰਦ ਤੋਂ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਅੰਗਰੇਜ ਸਿੰਘ, ਮਹਿੰਦਰ ਸਿੰਘ, ਦਿਲਜੀਤ ਸਿੰਘ, ਬਾਬਾ ਗੁਰਵਿੰਦਰ ਸਿੰਘ, ਮਾਤਾ ਸੁਖਵਿੰਦਰ ਕੌਰ, ਹਰਜੀਤ ਕੌਰ, ਗੁਰਮੇਲ ਕੌਰ ਤੇ ਮਨਜੀਤ ਕੌਰ ਅਜਨਾਲਾ ਹੜ੍ਹ ਪੀੜ੍ਹਤਾਂ ਲਈ ਫੀਡ ਦੀਆਂ ਬੋਰੀਆਂ ਸਮੇਤ ਹੋਰ ਜ਼ਰੂਰੀ ਵਸਤਾ ਲੈ ਕੇ ਜਾ ਰਹੇ ਹਾਂ ਤੇ ਸ੍ਰੀ ਅੰਮਿ੍ਤਸਰ ਦੇ ਡੀ.ਸੀ. ਵਲੋਂ ਅਜਨਾਲਾ ਇਲਾਕੇ ਦੇ ਦੱਸੇ ਗਏ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀ ਮਦਦ ਕਰੇਗਾ ਤੇ ਪਿੰਡ ਤਲਵੰਡੀ ਖੁਰਦ ਤੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਸਹਾਇਤਾ ਨਿਰੰਤਰ ਜਾਰੀ ਰਹੇਗੀ |