ਗੁਰੂਸਰ ਸੁਧਾਰ, 6 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਉੱਘੇ ਕਾਰੋਬਾਰੀ ਪ੍ਰਧਾਨ ਗੈਰੀ ਸਹੌਲੀ ਦੀ ਅਗਵਾਈ ਹੇਠ ਸਥਾਨਕ ਕਸਬੇ ਵਿਖੇ ਅੱਜ ਬਾਬਾ ਸ਼ਹੀਦਾਂ ਸਪੋਰਟਸ ਕਲੱਬ ਅਜਨੌਦ ਦੇ ਰਿੱਕੀ ਅਜਨੌਦ ਤੇ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਰਿੱਕੀ ਅਜਨੌਦ ਦੀ ਅਗਵਾਈ ਹੇਠ ਕਲੱਬ ਵਲੋਂ 28 ਸਤੰਬਰ ਨੂੰ ਪਿੰਡ ਅਜਨੌਦ ਵਿਖੇ ਗ਼ਰੀਬ ਤੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਕਰਵਾਏ ਜਾ ਰਹੇ ਹਨ ਤੇ ਰਿੱਕੀ ਅੱਜ ਆਪਣੇ ਸਾਥੀਆਂ ਦੀ ਟੀਮ ਨਾਲ ਇਸ ਸਬੰਧੀ ਨੌਜਵਾਨਾਂ ਨੂੰ ਲਾਮਬੰਦ ਤੇ ਪ੍ਰੇਰਿਤ ਕਰਨ ਲਈ ਇੱਥੇ ਪਹੁੰਚੇ ਸਨ | ਪ੍ਰਧਾਨ ਗੈਰੀ ਸਹੌਲੀ ਨੇ ਇਸ ਮੌਕੇ ਸੰਖੇਪ ਸੰਬੋਧਨ 'ਚ ਰਿੱਕੀ ਅਜਨੌਦ ਤੇ ਸਾਥੀਆਂ ਵਲੋਂ ਕਰਵਾਏ ਜਾਣ ਵਾਲੇ ਕਾਰਜਾਂ ਵਿਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਿਆਂ ਇਸ ਨੂੰ ਨੇਕ ਤੇ ਮਹਾਨ ਪੁੰਨ ਦਾ ਕਾਰਜ ਕਰਾਰ ਦਿੱਤਾ | ਗੈਰੀ ਸਹੌਲੀ ਨੇ ਰਿੱਕੀ ਅਜਨੌਦ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਤੋਂ ਹੋਰਨਾਂ ਨੌਜਵਾਨਾਂ ਨੂੰ ਵੀ ਸੇਧ ਲੈਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਨ ਗੈਰੀ ਸਹੌਲੀ, ਯੂਥ ਆਗੂ ਹੈਰੀ ਸੁਧਾਰ, ਜੀਤੂ ਸੁਧਾਰ, ਸ਼ਰਨਾ ਸੁਧਾਰ, ਬਬਨ ਸਹੌਲੀ, ਮੰਨਾ ਬਰ੍ਹਮੀ, ਬਲਜਿੰਦਰ ਬੋਪਾਰਾਏ, ਇੰਦਰ ਤੁਗਲ ਸਮੇਤ ਹੋਰ ਹਾਜ਼ਰ ਸਨ |