ਰਾਏਕੋਟ, 6 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਗੁੱਗਾ ਮਾੜੀ ਰਾਏਕੋਟ ਦੇ ਅਸਥਾਨਾਂ 'ਤੇ ਚੌਦੇ ਦਾ ਸਾਲਾਨਾ ਧਾਰਮਿਕ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਵਲੋਂ ਗੁੱਗਾ ਮਾੜੀ ਦੇ ਅਸਥਾਨਾਂ 'ਤੇ ਮਿੱਟੀ ਕੱਢੀ ਅਤੇ ਮਨੋਕਾਮਨਾਵਾਂ ਲਈ ਅਰਜੋਈਆਂ ਬੇਨਤੀਆਂ ਕੀਤੀਆਂ | ਇਸ ਮੌਕੇ ਚੇਅਰਮੈਨ ਮਨੋਹਰ ਲਾਲ ਲਾਡੀ ਤੇ ਪ੍ਰਧਾਨ ਨਰਿੰਦਰ ਡਾਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਗੁੱਗਾ ਮਾੜੀ ਦੇ ਅਸਥਾਨਾਂ 'ਤੇ ਗੁੱਗਾ ਚੌਦੇ ਦਾ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਜਿਸ ਦੌਰਾਨ ਰਾਏਕੋਟ ਸ਼ਹਿਰ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਸ਼ਰਧਾਲੂਆਂ ਵਲੋਂ ਇਸ ਅਸਥਾਨਾਂ 'ਤੇ ਮਿੱਟੀ ਕੱਢੀ ਗਈ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਇੰਦਰਪਾਲ ਗੋਲਡੀ, ਸੱਭਿਆਚਾਰਕ ਮੇਲੇ ਕਲੱਬ ਦੇ ਪ੍ਰਧਾਨ ਅਸ਼ੋਕ ਕੁਮਾਰ ਨਿਹਾਲਾ, ਜਗਤਾਰ ਸਿੰਘ ਤਾਰਾ ਤਲਵੰਡੀ, ਸੁਦਰਸ਼ਨ ਜੋਸ਼ੀ ਪ੍ਰਧਾਨ ਨਗਰ ਕੌਂਸਲ, ਦਰਸ਼ਨ ਸਿੰਘ, ਖ਼ਜ਼ਾਨਚੀ ਅਮਨ ਸ਼ਰਮਾ, ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਠਾਕੁਰ ਦੱਤ, ਸਵਰਨਜੀਤ ਸਿੰਘ ਬੱਬੂ ਤਲਵੰਡੀ, ਕਮਲ ਗੋਇਲ, ਮੋਹਿਤ ਗਰਗ, ਕਿ੍ਸ਼ਨ ਲਾਲ ਵਰਮਾ, ਡਾ: ਸ਼ਾਮ ਸੁੰਦਰ, ਕਾਕਾ, ਮੁਕੰਦ ਸਿੰਘ, ਤਾਰੀ ਸਟੂਡੀਓ ਵਾਲਾ, ਜੀਵਨ ਕੁਮਾਰ, ਅਜੈਬ ਸਿੰਘ ਆਦਿ ਹਾਜ਼ਰ ਸਨ |