ਹੰਬੜਾਂ, 6 ਸਤੰਬਰ (ਹਰਵਿੰਦਰ ਸਿੰਘ ਮੱਕੜ)-ਪੰਜਾਬ ਦੇ ਜ਼ਿਆਦਾਤਰ ਹਿੱਸੇ 'ਚ ਆਏ ਭਿਆਨਕ ਹੜ੍ਹਾਂ ਦੀ ਆਫਤ ਤੋਂ ਪੀੜਤ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਦੀ ਪੂਰਤੀ ਲਈ ਪੰਜਾਬੀਆਂ ਤੇ ਦੁਨੀਆਂ ਭਰ 'ਚੋਂ ਸਮਾਜ ਸੇਵੀ ਲੋਕਾਂ ਸਮੇਤ ਕਾਂਗਰਸ ਪਾਰਟੀ ਵਲੋਂ ਵੀ ਵੱਡਾ ਯੋਗਦਾਨ ਵੀ ਪਾਇਆ ਜਾ ਰਿਹਾ ਹੈ, ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਸੇਖੋਂ ਈਸੇਵਾਲ ਨੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਲੋੜਵੰਦਾਂ ਨੂੰ ਤਰਪਾਲਾਂ ਵੰਡਣ ਸਮੇਂ ਪਿੰਡ ਬਾਣੀਏਵਾਲ ਵਿਖੇ ਕੀਤਾ ਤੇ ਕਿਹਾ ਕਿ ਲਗਾਤਾਰ ਬਾਰਸ਼ਾਂ ਨਾਲ ਲੋਕਾਂ ਦੀਆਂ ਕੱਚੀਆਂ ਤੇ ਲੈਂਟਰਾਂ ਵਾਲੀਆਂ ਛੱਤਾਂ ਚੋਅ ਰਹੀਆਂ ਹਨ ਤੇ ਬੇਜੁਬਾਨ ਪਸ਼ੂਆਂ ਦਾ ਵੀ ਬੁਰਾ ਹਾਲ ਹੈ, ਇਨ੍ਹਾਂ ਤਰਪਾਲਾਂ ਨਾਲ ਪਿੰਡਾਂ ਦੇ ਜਨ-ਜੀਵਨ ਨੂੰ ਕਾਫੀ ਰਾਹਤ ਮਿਲੇਗੀ | ਇਸ ਮੌਕੇ ਪਿੰਡ ਵਾਸੀਆਂ ਨੇ ਹਲਕਾ ਦਾਖਾ ਕਾਂਗਰਸ ਇੰਚਾਰਜ ਕੈਪਟਨ ਸੰਧੂ ਸਮੇਤ ਪਹੁੰਚੇ ਆਗੂਆਂ ਦਾ ਧੰਨਵਾਦ ਕੀਤਾ | ਇਸ ਸਮੇਂ ਤਨਵੀਰ ਸਿੰਘ ਜੋਧਾਂ, ਸੁਖਪ੍ਰੀਤ ਸਿੰਘ ਜੱਸੋਵਾਲ, ਕਮਲਜੀਤ ਸਿੰਘ ਬਿੱਟੂ, ਅਰਮਾਨ ਸਿੰਘ ਦੇਵਤਵਾਲ, ਕੇਹਰ ਸਿੰਘ ਬਾਣੀਏਵਾਲ, ਪ੍ਰੀਤਮ ਸਿੰਘ, ਗੁਰਬਚਨ ਸਿੰਘ, ਭਜਨ ਸਿੰਘ, ਜਥੇਦਾਰ ਮੇਵਾ ਸਿੰਘ, ਹਰਮੇਲ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |