ਚੌਂਕੀਮਾਨ, 21 ਸਤੰਬਰ (ਤੇਜਿੰਦਰ ਸਿੰਘ ਚੱਢਾ)-ਮੀਰੀ-ਪੀਰੀ ਵੈੱਲਫੇਅਰ ਐਜ਼ੂਕੇਸ਼ਨਲ ਸੁਸਾਇਟੀ (ਯੂ.ਐੱਸ.ਏ.) ਪਿੰਡ ਸਿੱਧਵਾਂ ਕਲਾਂ ਵਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਬਾਸਕਟਬਾਲ ਖਿਡਾਰੀਆਂ ਨੂੰ ਬਾਸਕਟਬਾਲ ਕਿੱਟਾਂ ਦਿੱਤੀਆਂ ਗਈਆਂ | ਇਸ ਮੌਕੇ ਮਨਦੀਪ ਸਿੰਘ ਸਿੱਧਵਾਂ (ਸਿੱਧੂ ਖੇਤੀਬਾੜੀ ਸਟੋਰ), ਹਰਮਿੰਦਰ ਸਿੰਘ ਰਾਣਾ ਸਿੱਧੂ ਯੂ.ਐੱਸ.ਏ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ ਖੁਰਦ, ਮਨਜੀਤ ਸਿੰਘ, ਪੰਚ ਜਸਪਾਲ ਸਿੰਘ, ਪ੍ਰਧਾਨ ਉਪਿੰਦਰ ਸਿੰਘ ਸਿੱਧਵਾਂ, ਹਰਦੇਵ ਸਿੰਘ ਸਿੱਧੂ, ਕੁਲਦੀਪ ਸਿੰਘ ਸੀਹਰਾ ਤੇ ਫਲਾਈਟ ਲੈਫਟੀਨੈਟ ਸੁਖਮਿੰਦੲਰ ਸਿੰਘ ਸਿੱਧੂ ਨੇ ਕਿਹਾ ਕਿ ਮੀਰੀ-ਪੀਰੀ ਵੈੱਲਫੇਅਰ ਐਜ਼ੂਕੇਸ਼ਨਲ ਸੁਸਾਇਟੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ, ਜਿਸ ਤਹਿਤ ਬਾਸਕਟਬਾਲ ਖਿਡਾਰੀਆਂ ਨੂੰ ਕਿੱਟਾਂ ਦਿੱਤੀਆਂ ਗਈਆਂ ਤਾਂ ਕਿ ਉਹ ਖੇਡ ਗਰਾਊਡਾਂ 'ਚ ਆਉਣ ਤੇ ਖੇਡਾਂ ਖੇਡਣ ਤੇ ਆਪਣੇ-ਆਪ ਨੂੰ ਤੰਦਰੁਸਤ ਰੱਖਣ | ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਮੋਬਾਇਲਾਂ ਵਿਚ ਲੱਗਿਆ ਹੋਇਆ ਹੈ ਜਿਸ ਨਾਲ ਉਹ ਦਿਮਾਗੀ ਤੇ ਸਰੀਰਿਕ ਤੌਰ 'ਤੇ ਬਿਮਾਰ ਹੋ ਜਾਂਦਾ ਹੈ ਤੇ ਸਾਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਆਪਣੇ ਪਿੰਡਾਂ ਵਿਚ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ | ਜਿਸ ਨਾਲ ਉਹ ਆਪ ਮੁਹਾਰੇ ਖੇਡ ਗਰਾਊਡਾਂ 'ਚ ਆਉਣ | ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਬਿੱਲੂ, ਜਗਰਾਜ ਸਿੰਘ, ਮਨਿੰਦਰ ਸਿੰਘ, ਜਗਮੇਲ ਸਿੰਘ, ਭਗਵੰਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |