ਹਠੂਰ, 21 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਮਾਤਾ ਪ੍ਰੀਤਮ ਕੌਰ ਪਤਨੀ ਗਿਆਨੀ ਭਗਵਾਨ ਸਿੰਘ ਸਿੱਧੂ (ਭਗਵੰਤ ਸਿੰਘ) ਨਮਿਤ ਅੱਜ ਗੁਰਦੁਆਰਾ ਗੁਰੂ ਨਾਨਕ ਨਿਵਾਸ ਪਿੰਡ ਦੇਹੜਕਾ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਹੋਇਆ | ਇਸ ਤੋਂ ਪਹਿਲਾਂ ਉਨ੍ਹਾਂ ਨਮਿਤ ਅਰੰਭ ਕਰਵਾਏ ਸ੍ਰੀ ਸਹਿਜ ਪਾਠਾਂ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਅਰਦਾਸ ਉਪਰੰਤ ਗਿਆਨੀ ਭਜਨ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਇਹ ਪਰਿਵਾਰ ਧਾਰਮਿਕ, ਸਮਾਜਿਕ, ਆਰਥਿਕ ਤੌਰ 'ਤੇ ਸਮਾਜ 'ਚ ਚੰਗਾ ਰੁਤਬਾ ਰੱਖਦਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਮਾਤਾ ਪ੍ਰੀਤਮ ਕੌਰ ਨੇ ਆਪਣੀ ਘਰ ਗ੍ਰਹਿਸਥੀ ਨੂੰ ਬਿਹਤਰ ਢੰਗ ਨਾਲ ਚਲਾਇਆ, ਉੱਥੇ ਉਨ੍ਹਾਂ ਦੇ ਪਤੀ ਗਿਆਨੀ ਭਗਵੰਤ ਸਿੰਘ (ਭਗਵਾਨ ਸਿੰਘ) ਦਾ ਨਗਰ 'ਚ ਵਿਸ਼ੇਸ਼ ਰੁਤਬਾ ਹੈ | ਇਸ ਦੇ ਨਾਲ ਹੀ ਉਨ੍ਹਾਂ ਦੇ ਤਿੰਨੋਂ ਸਪੁੱਤਰ ਜਸਵਿੰਦਰ ਸਿੰਘ, ਅਵਤਾਰ ਸਿੰਘ ਤੇ ਰਛਪਾਲ ਸਿੰਘ ਸਮਾਜ ਦੀ ਸੇਵਾ 'ਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਮਾਤਾ ਦੀ ਤਨਦੇਹੀ ਨਾਲ ਸੇਵਾ ਕਰਕੇ ਮਿਸਾਲ ਕਾਇਮ ਕੀਤੀ | ਇਸ ਮੌਕੇ ਮਾਤਾ ਮਨਜੀਤ ਕੌਰ ਦੇਹੜਕਾ, ਮੁੱਖ ਗ੍ਰੰਥੀ ਭਾਈ ਜਸਵੀਰ ਸਿੰਘ ਕਾਕਾ, ਨੰਬਰਦਾਰ ਜਸਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ, ਅੰਮਿ੍ਤਪਾਲ ਸਿੰਘ ਪਾਲੀ ਖਹਿਰਾ, ਰਵਿੰਦਰ ਕੁਮਾਰ ਰਾਜੂ, ਗੁਰਮੀਤ ਸਿੰਘ ਪੱਪੂ, ਬਲਦੇਵ ਸਿੰਘ ਧਾਲੀਵਾਲ, ਪ੍ਰਧਾਨ ਬੇਅੰਤ ਸਿੰਘ, ਪ੍ਰਧਾਨ ਬਲਵੰਤ ਸਿੰਘ ਸਿੱਧੂ, ਮਾ. ਗੁਲਵੰਤ ਸਿੰਘ, ਜਥੇਦਾਰ ਅਜਮੇਰ ਸਿੰਘ ਸਿੱਧੂ, ਮੁਖਤਿਆਰ ਸਿੰਘ ਸਿੱਧੂ, ਨੰਬਰਦਾਰ ਜਸਵੰਤ ਸਿੰਘ ਖਹਿਰਾ, ਜਸਵਿੰਦਰ ਸਿੰਘ ਸਿੱਧੂ, ਅਵਤਾਰ ਸਿੰਘ ਸਿੱਧੂ, ਰਛਪਾਲ ਸਿੰਘ ਸਿੱਧੂ, (ਪੁੱਤਰ), ਗਿਆਨੀ ਭਗਵੰਤ ਸਿੰਘ (ਪਤੀ), ਮਾ. ਹਰਵਿੰਦਰ ਸਿੰਘ ਰਾਮਗੜ੍ਹ, ਜਸਵਿੰਦਰ ਸਿੰਘ ਭੁੱਲਰ ਏ.ਐੱਸ.ਆਈ., ਧਿਆਨ ਸਿੰਘ, ਨਿਰੋਤਮ ਸਿੰਘ, ਸੁਖਦੇਵ ਸਿੰਘ ਸੇਬੀ ਲੱਖਾ, ਜਗਤਾਰ ਸਿੰਘ ਦੇਹੜਕਾ ਕਿਸਾਨ ਆਗੂ, ਬਸੰਤ ਸਿੰਘ, ਉਰਮਲ ਸਿੰਘ ਸਿੱਧੂ, ਗਿਆਨੀ ਤਰਸੇਮ ਸਿੰਘ, ਭਾਈ ਬੂਟਾ ਸਿੰਘ, ਬੂਟਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |