ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਵਿਖੇ ਬੱਸ ਸਟੈਂਡ ਏਰੀਏ 'ਚ ਰੁਜ਼ਗਾਰ ਕਰਦੇ ਰੇਹੜ੍ਹੀ-ਫੜੀ ਮਜ਼ਦੂਰ ਯੂਨੀਅਨ ਅਤੇ ਅਨਾਜ ਮੰਡੀ ਦੀ ਗੱਲਾ ਮਜ਼ਦੂਰ ਯੂਨੀਅਨ ਨੇ ਹੜ੍ਹ ਪੀੜਤਾਂ ਦੀ ਮਾਇਕ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ | ਦੋਹਾਂ ਜਥੇਬੰਦੀਆਂ ਦੀ ਅਲੱਗ ਅਲੱਗ ਹੋਈਆਂ ਮੀਟਿੰਗਾਂ 'ਚ ਮਜ਼ਦੂਰਾਂ ਨੇ ਹੁਸ਼ਿਆਰਪੁਰ ਦੇ ਪਿੰਡ ਹੂਸੈਨਪੁਰਾ 'ਚ ਇਕ ਮਾਸੂਮ ਬੱਚੇ ਦੇ ਵਹਿਸ਼ੀ ਕਤਲ ਦੀ ਜ਼ੋਰਦਾਰ ਨਿੰਦਾ ਕਰਦਿਆਂ ਦੋਸ਼ੀ ਕਾਤਲ ਨੂੰ ਫਾਸਟ ਟਰੈਕ ਕੋਰਟ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ | ਉਨ੍ਹਾਂ ਪੰਜਾਬ 'ਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਸਭ ਪੰਜਾਬੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ | ਦੋਹਾਂ ਜਥੇਬੰਦੀਆਂ ਨੇ ਪੰਜਾਬ 'ਚ ਹੜ੍ਹਾਂ ਦੀ ਮਾਰ 'ਚ ਆਏ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਤੇ ਪਾਲਣਹਾਰ ਹੈ | ਇਸ ਅÏਖੀ ਘੜੀ 'ਚ ਸਾਰਿਆਂ ਨੇ ਪੀੜਤਾਂ ਦੀ ਬਾਂਹ ਫੜੀ ਹੈ ਤੇ ਇਸ ਨੇਕ ਕਾਰਜ 'ਚ ਉਹ ਵੀ ਹਿੱਸਾ ਪਾਉਣਗੇ | ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਅੰਦੋਲਨ ਲੜ ਕੇ ਮੰਡੀਆਂ ਬਚਾਈਆਂ, ਕਾਲਾ ਬਜਾਰੀ ਤੇ ਮਹਿੰਗਾਈ ਵਧਾਉਣ ਵਾਲੇ ਕਾਲੇ ਕਾਨੂੰਨ ਰੱਦ ਕਰਵਾਏ | ਅਸੀ ਕਿਸਾਨ ਲਹਿਰ ਦੇ ਰਿਣੀਂ ਹਾਂ ਤੇ ਇਸ ਅÏਖੀ ਘੜੀ ਸਹਾਇਤਾ ਇਕੱਠੀ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਕਮੇਟੀ ਰਾਹੀਂ ਭਿਜਵਾਈ ਜਾਵੇਗੀ | ਇਸ ਸਮੇਂ ਦੇਵ ਰਾਜ, ਜਗਤਾਰ ਸਿੰਘ ਤਾਰੀ, ਗੁਰਦੀਪ ਸਿੰਘ, ਸੋਨੂ ਚੋਧਰੀ, ਕੁਲਦੀਪ ਸਹੋਤਾ, ਜਸਵੰਤ ਸਿੰਘ ਅਤੇ ਰੇਹੜੀ-ਫੜੀ ਮਜ਼ਦੂਰ ਆਗੂ ਮਲਕੀਤ ਸਿੰਘ, ਸੁਖਦੇਵ ਸਿੰਘ ਆਦਿ