ਸਿੱਧਵਾਂ ਬੇਟ, 21 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਦਰਿਆ ਸਤਲੁਜ ਦੇ ਦੋਹੀਂ ਪਾਸੀਂ ਵੱਸੇ ਲੋਕਾਂ ਦੀ ਸਹੂਲਤ ਲਈ ਜਗਰਾਉਂ ਵੈੱਲਫੇਅਰ ਸੁਸਾਇਟੀ ਵਲੋਂ ਦਰਿਆ ਲਾਗਲੇ ਪਿੰਡ ਮੱਧੇਪੁਰਾ ਵਿਖੇ ਅੱਖਾਂ ਅਤੇ ਹੋਰ ਜਨਰਲ ਬਿਮਾਰੀਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਇਸ ਦੌਰਾਨ ਇਲਾਕੇ ਅੰਦਰ ਭਾਰੀ ਬਰਸਾਤਾਂ ਤੋਂ ਪ੍ਰਭਾਵਿਤ ਲੋਕਾਂ ਨੇ ਕੈਂਪ ਦਾ ਲਾਹਾ ਲਿਆ | ਇਸ ਮੌਕੇ ਸੰਸਥਾਂ ਦੇ ਆਗੂ ਰਜਿੰਦਰ ਜੈਨ, ਏ.ਐਸ.ਆਟੋ ਮੋਬਾਇਲ ਦੇ ਮਾਲਕ ਅਤੇ ਸੰਸਥਾ ਦੇ ਮੁੱਖ ਮੈਂਬਰ ਗੁੁਰਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਬਰਸਾਤਾਂ ਕਾਰਨ ਬਿਮਾਰੀਆਂ ਦੇ ਫੈਲਣ ਦਾ ਡਰ ਬਣਿਆ ਹੋਇਆ ਹੈ | ਇਸੇ ਲਈ ਸਾਡੀ ਸੰਸਥਾ ਨੇ ਦਰਿਆ ਲਾਗਲੇ ਪਿੰਡਾਂ ਦੇ ਲੋੜਵੰਦਾਂ ਨੂੰ ਹਰ ਪ੍ਰਕਾਰ ਦੀਆਂ ਦਵਾਈਆਂ ਅਤੇ ਅੱਖਾਂ ਦੇ ਕਿਸੇ ਵੀ ਤਰ੍ਹਾਂ ਦੇ ਫਲੂ ਤੋਂ ਬਚਣ ਲਈ ਸਹੂਲਤ ਦਿੱਤੀ ਗਈ ਹੈ | ਉਨ੍ਹਾਂ ਇਹ ਵੀ ਆਖਿਆ ਕਿ ਆਉਂਦੇ ਦਿਨਾਂ ਵਿੱਚ ਅਜਿਹੇ ਕੈਂਪ ਦਰਿਆ ਲਾਗਲੇ ਪਿੰਡਾਂ ਵਿੱਚ ਲਗਾਏ ਜਾਣਗੇ | ਉਨ੍ਹਾਂ ਕੈਂਪ ਦੀ ਸਫ਼ਲਤਾ ਲਈ ਪਿੰਡ ਦੀ ਪੰਚਾਇਤ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਬਿੰਦਰ ਮਨੀਲਾ ਅਤੇ ਪਿੰਡ ਦੇ ਸਰਪੰਚ ਦਰਸ਼ਨ ਸਿੰਘ ਨੇ ਵੀ ਪੰਚਾਇਤ ਵਲੋਂ ਕੈਂਪ ਲਗਾਉਣ ਵਾਲੀ ਸੰਸਥਾ ਦਾ ਧੰਨਵਾਦ ਕਰਦਿਆਂ ਆਪਣੀ ਹਰ ਪ੍ਰਕਾਰ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਡਾ. ਸਚਿਨ ਗੋਇਲ (ਐੱਮ.ਡੀ.), ਡਾ. ਗਿੰਨੀ, ਡਾ. ਅਮੀਸ਼ਾ ਗਰਗ (ਆਈ ਸਰਜਨ) ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕਰੀਬ 150 ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ | ਇਸ ਮੌਕੇ ਵੋਵਨ ਗੋਇਲ (ਏ.ਪੀ. ਰਿਫਾਇਨਰੀ), ਰਾਜ ਕੁਮਾਰ ਭੱਲਾ, ਪਰਸ਼ੋਤਮ ਖਲੀਫ਼ਾ, ਡਾ. ਨਰਿੰਦਰ ਸਿੰਘ (ਬੀ.ਕੇ. ਗੈਸ), ਜਵੈਲਰਜ਼ ਲੱਡੂ ਲੱਖੇ ਵਾਲੇ, ਰਜਿੰਦਰ ਜੈਨ ਕਾਕਾ, ਖੁਰਾਣਾ ਆਦਿ ਤੋਂ ਇਲਾਵਾ ਕਈ ਹੋਰ ਪ੍ਰਬੰਧਕ ਵੀਰ ਅਤੇ ਗਰਾਂਮ ਪੰਚਾਇਤ ਮੱਧੇਪੁਰ ਦੇ ਪੰਚ ਸਾਹਿਬਾਨ ਹਾਜ਼ਰ ਸਨ |