01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਬਿਜਲੀ ਕਾਮਿਆਂ ਵਲੋਂ ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਰੋਸ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਰਾਏਕੋਟ, 23 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਪਰ ਸਰਕਲ ਪੱਧਰੀ ਸਬ-ਅਰਬਨ ਸਰਕਲ ਲੁਧਿਆਣਾ ਦਾ ਵਿਸ਼ਾਲ ਧਰਨਾ ਮੰਡਲ ਦਫ਼ਤਰ ਰਾਏਕੋਟ ਵਿਖੇ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਮੰਡਲ ਦਫ਼ਤਰ ਜਗਰਾਉਂ, ਅਹਿਮਦਗੜ੍ਹ, ਲਲਤੋ ਕਲਾਂ, ਰਾਏਕੋਟ ਅਤੇ ਅੱਡਾ ਦਾਖਾ ਦੇ ਪੈਨਸ਼ਨਰਜ਼ ਐਸੋਸੀਏਸ਼ਨਾਂ ਦੇ ਕਾਮਿਆਂ ਨੇ ਹਾਜ਼ਰੀ ਭਰਦਿਆਂ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਦੇਵਰਾਜ, ਸੂਬਾ ਸਕੱਤਰ ਜਸਵੰਤ ਸਿੰਘ ਕੁਤਬਾ, ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਨੇ ਆਖਿਆ ਕਿ ਮੈਨੇਜਮੈਂਟ ਨਾਲ ਵਾਰ-ਵਾਰ ਮੀਟਿੰਗਾਂ ਕਰਕੇ ਸਹਿਮਤੀ ਹੋਣ ਦੇ ਬਾਵਜੂਦ ਵੀ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਲੋਂ ਲਗਾਤਾਰ ਟਾਲ-ਮਟੋਲ ਕਰਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਕਾਮਿਆਂ ਨੂੰ ਸੜਕਾਂ 'ਤੇ ਨਿਕਲ ਕੇ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਪਿੱਟ ਸਿਆਪਾ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ | ਆਗੂਆਂ ਨੇ ਸਰਕਾਰ ਤੇ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਕਾਮਿਆਂ ਦਾ ਰਹਿੰਦਾ 13 ਫ਼ੀਸਦੀ ਡੀ.ਏ ਦਾ ਏਰੀਅਰ, 2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ 2.45 ਫੈਕਟਰ ਦੀ ਬਜਾਏ ਛੇਵੇਂ ਪੇ-ਕਮਿਸ਼ਨ ਅਨੁਸਾਰ 2.59 ਦੇ ਫੈਕਟਰ ਨਾਲ ਵਾਧਾ ਕਰਕੇ ਬਕਾਇਆ ਜਾਰੀ ਕਰਨ, ਵਿਕਾਸ ਟੈਕਸ ਦੇ ਨਾਂਅ 'ਤੇ ਕੱਟੇ ਜਾਂਦੇ 200 ਰੁਪਏ ਵਾਪਸ ਕਰਨ, ਕੈੱਸਲੈਸ ਲਾਗੂ ਕਰਨਾ, ਮੈਡੀਕਲ ਸਹੂਲਤ ਲਈ ਘੱਟੋ-ਘੱਟ 2 ਹਜ਼ਾਰ ਰੁਪਏ ਦੇਣਾ, 50 ਹਜ਼ਾਰ ਰੁਪਏ ਦੇ ਮੈਡੀਕਲ ਬਿੱਲ ਵਧੀਕ ਨਿਗਰਾਨ ਇੰਜੀਨਿਅਰ ਤੱਕ ਪਾਸ ਕਰਨ ਲਈ ਪਾਵਰ ਦੇਣ, ਪੈਨਸ਼ਨਰਾਂ ਦੇ ਬਕਾਏ ਜਾਰੀ ਕਰ, ਮੁਲਾਜ਼ਮਾਂ ਦੀ ਤਰ੍ਹਾਂ ਪੈਨਸ਼ਨਰਾਂ ਬਿਜਲੀ ਰਿਆਇਤ ਦੇਣ ਆਦਿ ਮੰਗਾਂ ਨੂੰ ਲਾਗੂ ਕਰਨ ਸਬੰਧੀ ਅਵਾਜ਼ ਬੁਲੰਦ ਕੀਤੀ ਗਈ | ਉਪਰੰਤ ਸਰਕਲ ਕਮੇਟੀ ਵਲੋਂ ਚੇਅਰਮੈਨ ਪਾਵਰਕਾਮ ਅਤੇ ਟਰਾਂਸਕੋ ਪਟਿਆਲਾ ਦੇ ਨਾਮ ਇੰਜੀਨਿਅਰ ਰਾਏਕੋਟ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸਰਕਲ ਪ੍ਰਧਾਨ ਸੁਖਚਰਨਜੀਤ ਸ਼ਰਮਾ, ਵਿੱਤ ਸਕੱਤਰ ਕੁਲਵੰਤ ਸਿੰਘ ਢੋਲਣ, ਜਗਤਾਰ ਸਿੰਘ ਸੇਖੂਪੁਰਾ, ਸਹਾਇਕ ਸਕੱਤਰ ਸਰਬਜੀਤ ਸਿੰਘ ਲਲਤੋਂ ਕਲਾਂ, ਸੁਖਵੰਤ ਸਿੰਘ, ਚਰਨ ਸਿੰਘ ਸੁਧਾਰ, ਬਿੱਲੂ ਖਾਂ, ਜਰਨੈਲ ਸਿੰਘ ਸੂਜਾਪੁਰ, ਰੂਪ ਸਿੰਘ ਅਹਿਮਦਗੜ੍ਹ, ਅਸ਼ੋਕ ਕੁਮਾਰ ਜਗਰਾਉਂ, ਹਰਜੀਤ ਸਿੰਘ, ਪਿ੍ਤਪਾਲ ਸਿੰਘ ਬਾਘਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਨਿਰੰਜਨ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਭਾਕਿਯੂ ਡਕੌਂਦਾ (ਧਨੇਰ) ਵਲੋਂ ਹੜ੍ਹ ਪੀੜਤਾਂ ਦੀ ਹਰ ਪੱਖੋਂ ਸਹਾਇਤਾ ਕਰਨ ਦਾ ਐਲਾਨ
Ad Position 24