ਮੱੱੁਲਾਂਪੁਰ-ਦਾਖਾ, 23 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਜੀ.ਐੱਚ.ਜੀ. ਪਬਲਿਕ ਸੀਨੀਅਰ ਸੈਕੰਡਰੀ ਮਾਡਲ ਸਕੂਲ ਰਕਬਾ (ਲੁਧਿ:) ਦੇ ਬਾਨੀ ਸਿੱਖ ਚਿੰਤਕ ਦਰਸ਼ਨ ਸਿੰਘ ਰਕਬਾ ਦੀ ਪਤਨੀ ਬੀਬੀ ਨਿਰੰਜਨ ਕੌਰ ਸਿੱਧੂ ਅਕਾਲ ਚਲਾਣਾ ਕਰ ਗਈ | ਪਿੰਡ ਰਕਬਾ ਦੇ ਗੁਰਦੁਆਰਾ ਸਾਹਿਬ ਵਿਖੇ ਮਾਤਾ ਨਿਰੰਜਨ ਕੌਰ ਨਮਿਤ ਅੰਤਿਮ ਅਰਦਾਸ ਤੋਂ ਪਹਿਲਾਂ ਪੰਥ ਪ੍ਰਸਿੱਧ ਰਾਗੀ ਭਾਈ ਅਮਰੀਕ ਸਿੰਘ ਦੇ ਕੀਰਤਨੀਏ ਰਾਗੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਅੰਤਿਮ ਅਰਦਾਸ, ਹੁਕਮਨਾਮਾ ਬਾਅਦ ਸ਼ਰਧਾਂਜਲੀ ਸਮਾਰੋਹ ਸਮੇਂ ਮਾਤਾ ਨਿਰੰਜਨ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਮਾ: ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਚੇਤੰਨ ਤੇ ਸੂਖਮ ਸੋਚ ਦੀ ਧਾਰਨੀ ਭੈਣ ਰੁੱਖਾਂ ਜੇਹਾ ਜਿਗਰਾ ਰੱਖਣ ਵਾਲੀ ਦਾਨੀ ਔਰਤ ਸੀ | ਉਨ੍ਹਾਂ ਆਪਣੀ ਸਾਕਾਰਾਤਾਮਕ ਸੋਚ ਨਾਲ ਘਰ ਅੰਦਰ ਖੁਸ਼ਨਮਾ ਮਾਹੌਲ ਬਣਾ ਕੇ ਰੱਖਿਆ, ਭਰ ਜਵਾਨੀ 'ਚ ਸਪੁੱਤਰ ਦੀ ਮੌਤ ਦਾ ਦਰਦ ਝੱਲਿਆ | ਸਪੁੱਤਰ ਦੀ ਯਾਦ ਨੂੰ ਸਦੀਵੀਂ ਬਣਾਈ ਰੱਖਣ ਲਈ ਆਪਣੇ ਪਤੀ ਦਰਸ਼ਨ ਸਿੰਘ ਦੀ ਹਾਂ 'ਚ ਹਾਂ ਮਿਲਾਉਂਦਿਆਂ ਆਪਣੀ ਭੋਂਇ ਵਿਚ ਹੀ ਛੋਟਾ ਜਿਹਾ ਸਕੂਲ ਚਾਲੂ ਕੀਤਾ, ਜੋ ਅੱਜ ਜ਼ਿਲ੍ਹੇ ਦੇ ਨਾਮੀ ਸਕੂਲਾਂ 'ਚੋਂ ਇਕ ਹੈ | ਕੌਮੀ ਇਨਸਾਫ਼ ਮੋਰਚਾ ਦੇ ਕਨਵੀਨਰ ਭਾਈ ਗੁਰਚਰਨ ਸਿੰਘ ਹਵਾਰਾ ਵਲੋਂ ਮਾਤਾ ਨਿਰੰਜਨ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਕਿਹਾ ਕਿ ਨਿਰੰਜਣ ਕੌਰ ਆਪਣੇ ਪਤੀ ਮਾ: ਦਰਸ਼ਨ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਜ਼ਿੰਦਗੀ ਬਸਰ ਕੀਤੀ | ਉੱਘੇ ਇਤਿਹਾਸਕਾਰ ਡਾ: ਸਵਰਾਜ ਸਿੰਘ, ਅਧਿਆਪਕ ਆਗੂ ਮਾ: ਗੁਰਮੀਤ ਸਿੰਘ, ਪੰਥ ਪ੍ਰਸਿੱਧ ਕਵੀਸ਼ਰ ਭਾਈ ਬਲਦੇਵ ਸਿੰਘ ਰਕਬਾ ਹੋਰਨਾਂ ਵਲੋਂ ਮਾਤਾ ਨਿਰੰਜਣ ਕੌਰ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ | ਦਰਸ਼ਨ ਸਿੰਘ ਰਕਬਾ ਵਲੋਂ ਆਪਣੀ ਜੀਵਨ ਸਾਥੀ ਦੀ ਅੰਤਿਮ ਅਰਦਾਸ 'ਚ ਜੁੜੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ | ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਜਥੇਦਾਰ ਮੱਘਰ ਸਿੰਘ ਬੜੈਚ, ਸਰਪੰਚ ਰਕਬਾ ਸਹਿਜਮੀਤਪਾਲ, ਸਾਬਕਾ ਸਰਪੰਚ ਭਗਵੰਤ ਸਿੰਘ ਰਕਬਾ, ਕਿਸਾਨ ਆਗੂ ਹਰਮਿੰਦਰ ਸਿੰਘ ਰਕਬਾ, ਜਗਤਾਰ ਸਿੰਘ ਧਾਲੀਵਾਲ, ਹਰਭਜਨ ਸਿੰਘ ਅੱਬੂਵਾਲ, ਮਾ: ਗੁਰਚਰਨ ਸਿੰਘ ਰਕਬਾ, ਦਵਿੰਦਰ ਸਿੰਘ ਰਕਬਾ, ਮੁਖਤਿਆਰ ਸਿੰਘ ਛਾਪਾ, ਗੁਰਜੰਟ ਸਿੰਘ, ਹਰਭਜਨ ਸਿੰਘ, ਜਗਜੀਵਨ ਸਿੰਘ ਗਰੀਬ, ਗਿਆਨੀ ਦਵਿੰਦਰ ਸਿੰਘ ਭਨੋਹੜ, ਰਿਟਾ: ਐੱਸ.ਡੀ.ਓ. ਹਰਮਨਦੀਪ ਸਿੰਘ ਸਿੱਧੂ, ਸੁਖਵਿੰਦਰ ਸਿੰਘ ਗਿੱਲ ਮੁੱਲਾਂਪੁਰ, ਸਰਪੰਚ ਪੰਡੋਰੀ ਰੁਲਦਾ ਸਿੰਘ, ਰਿਟਾ: ਪਿ੍ੰਸੀਪਲ ਚਰਨਜੀਤ ਸਿੰਘ ਹਸਨਪੁਰ, ਜਥੇਦਾਰ ਬਹਾਦਰ ਸਿੰਘ ਹਸਨਪੁਰ, ਪਿ੍ੰਸੀਪਲ ਭੁਪਿੰਦਰ ਸਿੰਘ ਗਰੇਵਾਲ, ਸੈਂਕੜੇ ਹੋਰ ਪਰਿਵਾਰ ਦੇ ਸਨੇਹੀ ਅਤੇ ਜੀ.ਐੱਚ.ਜੀ. ਪਬਲਿਕ ਸੀਨੀਅਰ ਸੈਕੰਡਰੀ ਮਾਡਲ ਸਕੂਲ ਰਕਬਾ ਦਾ ਸਮੁੱਚਾ ਸਟਾਫ਼ ਮੌਜੂਦ ਰਿਹਾ |