05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਚੁਪਹਿਰਾ ਸਾਹਿਬ ਦੇ ਜਾਪ ਲਈ ਆਈਆਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ

Ad Position 21
No active advertisement
ਅਜੀਤ ਡੈਸਕ 25-09-2025
ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਚੁਪਹਿਰਾ ਸਾਹਿਬ ਦੇ ਜਾਪ ਸਬੰਧੀ ਆਈਆਂ ਸੰਗਤਾਂ ਲਈ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਚਾਹ ਦੇ ਲੰਗਰ ਦੀ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਗਈ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਤਾਦਾਦ 'ਚ ਸੰਗਤਾਂ ਚੁਪਹਿਰਾ ਸਾਹਿਬ ਦੇ ਜਾਪ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਆਉਂਦੀਆਂ ਹਨ ਅਤੇ ਸੰਗਤਾਂ ਲਈ ਗੁਰੂ ਦੇ ਲੰਗਰਾਂ ਦੀ ਸੇਵਾ ਦਾ ਵੱਡੇ ਪੱਧਰ 'ਤੇ ਪ੍ਰਬੰਧ ਕੀਤਾ ਜਾਂਦਾ ਹੈ | ਇਸ ਮੌਕੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਖਜਾਨਚੀ ਹਰਵਿੰਦਰ ਸਿੰਘ ਭੂੰਦੜੀ, ਅਕਾਊਟੈਂਟ ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਗੁੱਜਰਵਾਲ, ਹਰਜਿੰਦਰ ਸਿੰਘ ਆਰ.ਕੇ, ਬਲਜੀਤ ਸਿੰਘ ਆਰ.ਕੇ, ਗੁਰਦੀਪ ਸਿੰਘ ਐੱਸ.ਕੇ, ਹਰਪਾਲ ਸਿੰਘ, ਬਲਜੀਤ ਸਿੰਘ, ਗੁਰਕੀਰਤ ਸਿੰਘ ਐੱਸ.ਕੇ, ਗ੍ਰੰਥੀ ਗੁਰਵਿੰਦਰ ਸਿੰਘ, ਗ੍ਰੰਥੀ ਜੁਗਰਾਜ ਸਿੰਘ, ਸੇਵਾਦਾਰ ਵਰਿੰਦਰ ਸਿੰਘ, ਹਰਦੀਪ ਸਿੰਘ, ਰਾਮਦੀਪ ਸਿੰਘ, ਗ੍ਰੰਥੀ ਗੁਰਮੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁਆਰਡੀਨੇਟਰ ਸੁਰੇਸ਼ ਕੁਮਾਰ ਦਾ ਅੱਡਾ ਸਰਾਂ ਪਹੁੰਚਣ 'ਤੇ ਸਵਾਗਤ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਵਿਖੇ 'ਵਿਸ਼ਵ ਪੰਜਾਬੀ ਦਿਵਸ' ਮਨਾਇਆ
Ad Position 24