05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੁਆਰਡੀਨੇਟਰ ਸੁਰੇਸ਼ ਕੁਮਾਰ ਦਾ ਅੱਡਾ ਸਰਾਂ ਪਹੁੰਚਣ 'ਤੇ ਸਵਾਗਤ

Ad Position 21
No active advertisement
ਅਜੀਤ ਡੈਸਕ 25-09-2025
ਅੱਡਾ ਸਰਾਂ, 24 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਕਾਂਗਰਸ ਪਾਰਟੀ ਵੱਲੋਂ ਸੂਬੇ ਭਰ ਵਿਚ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਗਠਨ ਸਿਰਜਣ ਪ੍ਰੋਗਰਾਮ ਤਹਿਤ ਅੱਜ ਅੱਡਾ ਸਰਾਂ ਵਿਖੇ ਪਹੁੰਚੇ ਜ਼ਿਲ੍ਹਾ ਕੁਆਰਡੀਨੇਟਰ ਵਿਧਾਇਕ ਸੁਰੇਸ਼ ਕੁਮਾਰ ਦਾ ਨਿੱਘਾ ਸਵਾਗਤ ਕੀਤਾ ਗਿਆ | ਨੌਜਵਾਨ ਆਗੂ ਗੁਰਵੀਰ ਸਿੰਘ ਚੌਟਾਲਾ ਦੀ ਅਗਵਾਈ ਵਿਚ ਇਕੱਤਰਤ ਇਲਾਕੇ ਦੇ ਪਤਵੰਤੇ ਸੱਜਣਾਂ ਤੇ ਨੌਜਵਾਨਾਂ ਨੇ ਕੁਆਰਡੀਨੇਟਰ ਸੁਰੇਸ਼ ਕੁਮਾਰ ਨੂੰ ਇਸ ਚੋਣ ਸਬੰਧੀ ਆਪੋ ਆਪਣੇ ਸੁਝਾਅ ਦਿੱਤੇ | ਇਸ ਮੌਕੇ ਐਡਵੋਕੇਟ ਚੌਟਾਲਾ ਨੇ ਕੋਆਰਡੀਨੇਟਰ ਸੁਰੇਸ਼ ਕੁਮਾਰ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਬਿਲਕੁਲ ਨਿਰਪੱਖ ਤਰੀਕੇ ਨਾਲ ਹੋਵੇ ਤੇ ਸਾਰਿਆਂ ਨੂੰ ਨਾਲ ਲੈ ਕੇ ਬਿਨਾਂ ਮਤਭੇਦ ਤੋਂ ਪਾਰਟੀ ਲਈ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਆਗੂਆਂ ਦੀ ਚੋਣ ਜ਼ਿਲੇ੍ਹ ਦੀ ਸਮੁੱਚੀ ਲੀਡਰਸ਼ਿਪ ਦੀ ਸਹਿਮਤੀ ਨਾਲ ਕੀਤੀ ਜਾਵੇ | ਇਸ ਮੌਕੇ ਕੁਆਰਡੀਨੇਟਰ ਸੁਰੇਸ਼ ਕੁਮਾਰ ਨੇ ਕਾਂਗਰਸੀ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਪ੍ਰਧਾਨ ਦੀ ਚੋਣ ਬਿਨਾਂ ਕਿਸੇ ਮਤਭੇਦ ਤੋਂ ਨਿਰਪੱਖ ਤਰੀਕੇ ਨਾਲ ਕੀਤੀ ਜਾਵੇਗੀ | ਇਸ ਮੌਕੇ ਡਿੰਪੀ ਕੌਸ਼ਲ, ਕਰਤਾਰ ਸਿੰਘ ਹੰਬੜਾਂ, ਸਰਪੰਚ ਗੁਰਨਾਮ ਸਿੰਘ ਚੌਟਾਲਾ, ਸਰਪੰਚ ਸਤਨਾਮ ਸਿੰਘ, ਸਰਪੰਚ ਪਰਮਜੀਤ ਸਿੰਘ, ਸਰਪੰਚ ਅਤਿੰਦਰ ਸਿੰਘ, ਨੰਬਰਦਾਰ ਸ਼ਰਨਦੀਪ ਸਿੰਘ, ਹਰਜੀਤ ਸਿੰਘ ਵੜੈਚ, ਅਰਸ਼ਦੀਪ ਸਿੰਘ ਥਿਆੜਾ, ਜਗਦੀਪ ਸਿੰਘ ਸੀਕਰੀ, ਅਮਰੀਕ ਸਿੰਘ, ਕੌਂਸਲਰ ਨਵਾਬ, ਬੱਬੂ ਬੱਸੀ ਜਲਾਲ, ਭਰਤ ਕੌਸ਼ਲ, ਸੁੱਚਾ ਸਿੰਘ ਮਿਰਜ਼ਾਪੁਰ, ਸੁਰਵੀਰ ਸਿੰਘ ਖਿਆਲਾ, ਗਗਨਵੀਰ ਸਿੰਘ ਘੁੰਮਣ, ਲਾਲੀ ਢੱਟ, ਹੈਪੀ ਬਾਵਾ, ਅਰਸ਼ ਵੜੈਚ, ਸੁਰਿੰਦਰ ਸਿੰਘ, ਕੁਲਦੀਪ ਕੌਸ਼ਲ, ਨੰਬਰਦਾਰ ਸੰਦੇਸ਼ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ ਮਾਮਲੇ 'ਚ 9 ਨਾਮਜ਼ਦ ਅਗਲੀ ਖ਼ਬਰ ਚੁਪਹਿਰਾ ਸਾਹਿਬ ਦੇ ਜਾਪ ਲਈ ਆਈਆਂ ਸੰਗਤਾਂ ਲਈ ਲੰਗਰਾਂ ਦੇ ਪ੍ਰਬੰਧ ਕੀਤੇ
Ad Position 24