05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੁੱਟਮਾਰ ਕਰਨ ਵਾਲੇ ਮਾਮਲੇ 'ਚ 9 ਨਾਮਜ਼ਦ

Ad Position 21
No active advertisement
ਅਜੀਤ ਡੈਸਕ 25-09-2025
ਮਾਹਿਲਪੁਰ, 24 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵੱਲੋਂ ਕੁੱਟਮਾਰ ਕਰਨ ਵਾਲੇ ਮਾਮਲੇ 'ਚ 9 ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣੇਦਾਰ ਸੁਖਵਿੰਦਰ ਸਿੰਘ ਦੱਸਿਆ ਕਿ ਮੁਹੰਮਦ ਹਨੀਫ਼ ਪੁੱਤਰ ਬਸ਼ੀਰ ਅਹਿਮਦ ਵਾਸੀ ਹਵੇਲੀ ਨੇ ਦਿੱਤੀ ਦਰਖਾਸਤ 'ਚ ਦੱਸਿਆ ਕਿ 18 ਸਤੰਬਰ ਨੂੰ ਉਹ ਕਮਲ ਡੇਅਰੀ ਫਗਵਾੜਾ ਰੋਡ ਮਾਹਿਲਪੁਰ ਤੋਂ ਦੁੱਧ ਪਾ ਕੇ ਆਪਣੇ ਮੋਟਰ ਸਾਈਕਲ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਹਵੇਲੀ ਦੀ ਗਰਾਉਂਡ ਲਾਗੇ ਪੁੱਜਾ ਤਾਂ ਅੱਗੇ ਤੋਂ ਇਕ ਸਵਿਫ਼ਟ ਗੱਡੀ ਨੰਬਰੀ (ਪੀ.ਬੀ.04.ਜੇ.ਐਮ.6186) ਆਈ ਨੇ ਮੋਟਰ ਸਾਈਕਲ ਪਿੱਛੇ ਕਾਰ ਮਾਰੀ ਜਿਸ ਨਾਲ ਉਹ ਡਿਗ ਪਿਆ | ਇਸ ਦੌਰਾਨ ਇਕ ਹੋਰ ਗੱਡੀ ਆਲਟੋ ਵੀ ਆ ਗਈ ਜਿਸ 'ਚ ਵਿਚ ਸੁਲੇਮਾਨ ਪੁੱਤਰ ਨੂਰਮਾਹੀ ਵਾਸੀ ਸਦਰਪੁਰ, ਸ਼ਾਹਦੀਨ ਪੁੱਤਰ ਮੱਖਣ ਦੀਨ ਵਾਸੀ ਪਾਲਦੀ, ਬਾਗ਼ੀ ਪੁੱਤਰ ਰੋਸ਼ਨਦੀਨ ਵਾਸੀ ਸੈਲਾ ਖ਼ੁਰਦ, ਯਕੂਬ ਪੁੱਤਰ ਨੂਰਮਾਹੀ ਵਾਸੀ ਸਦਰਪੁਰ, ਅਜੂਬ ਉਰਫ ਯਕੂਬ ਪੁੱਤਰ ਹਸਨਦੀਨ ਵਾਸੀ ਸਦਰਪੁਰ, ਰਹਿਮ ਅਲੀ ਪੁੱਤਰ ਨਬਾਬਦੀਨ ਵਾਸੀ ਰਾਂਡਾ ਸਾਹਿਬ, ਸੈਫ਼ ਅਲੀ ਪੁੱਤਰ ਰਾਣਾ ਵਾਸੀ ਬੀਰਮਪੁਰ, ਜਤਿੰਦਰ ਸਿੰਘ ਉਰਫ਼ ਛੋਟੂ ਪੁੱਤਰ ਮਦਨ ਲਾਲ ਵਾਸੀ ਆਦੋਆਣਾ, ਸ਼ੋਕੂ ਪੁੱਤਰ ਮੀਨ ਵਾਸੀ ਗੜ੍ਹਸ਼ੰਕਰ ਨੇ ਉੱਤਰਦੇ ਸਾਰ ਹੀ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਦਸਤੀ ਹਥਿਆਰਾਂ ਸਮੇਤ ਭੱਜ ਗਏ ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਸ਼ਾਮਚੁਰਾਸੀ ਵਲੋਂ ਹੜ੍ਹ ਪੀੜਤਾਂ ਲਈ 1.50 ਲੱਖ ਦੀ ਰਾਸ਼ੀ ਧਾਮੀ ਨੂੰ ਭੇਟ ਅਗਲੀ ਖ਼ਬਰ ਕੁਆਰਡੀਨੇਟਰ ਸੁਰੇਸ਼ ਕੁਮਾਰ ਦਾ ਅੱਡਾ ਸਰਾਂ ਪਹੁੰਚਣ 'ਤੇ ਸਵਾਗਤ
Ad Position 24