05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਕਾਲੀ ਦਲ ਸ਼ਾਮਚੁਰਾਸੀ ਵਲੋਂ ਹੜ੍ਹ ਪੀੜਤਾਂ ਲਈ 1.50 ਲੱਖ ਦੀ ਰਾਸ਼ੀ ਧਾਮੀ ਨੂੰ ਭੇਟ

Ad Position 21
No active advertisement
ਅਜੀਤ ਡੈਸਕ 25-09-2025
ਬੁੱਲ੍ਹੋਵਾਲ, 24 ਸਤੰਬਰ (ਲੁਗਾਣਾ)-ਹੜ੍ਹ ਪੀੜਤਾਂ ਦੀ ਮਦਦ ਲਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭੇ ਕਾਰਜਾਂ 'ਚ ਯੋਗਦਾਨ ਪਾਉਂਦਿਆਂ ਸ਼ੋ੍ਰਮਣੀ ਅਕਾਲੀ ਦਲ (ਬ) ਹਲਕਾ ਸ਼ਾਮਚੁਰਾਸੀ ਵਲੋਂ 1.50 ਲੱਖ ਰੁਪਏ ਦੀ ਰਾਸ਼ੀ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਗਈ | ਇਸ ਸੰਬੰਧੀ ਪ੍ਰੋ. ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਅਕਾਲੀ ਦਲ ਨੇ ਦੱਸਿਆ ਕਿ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਲੋੜਵੰਦ ਪਰਿਵਾਰਾਂ ਲਈ ਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਜੰਗੀ ਪੱਧਰ 'ਤੇ ਕਾਰਜ ਆਰੰਭੇ ਗਏ ਹਨ | ਇਸ ਮੌਕੇ ਸਰਕਲ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਸੂਸ, ਗੁਰਦੀਪ ਸਿੰਘ ਸਿੱਧੂ, ਅਮਨ ਸਿੱਧੂ, ਹਰਮਨਜੀਤ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਮੱਲ੍ਹੀ, ਮਨਵਿੰਦਰ ਸਿੰਘ ਸੂਸ, ਜਸ਼ਨ ਹੁਸੈਨਪੁਰ ਵੀ ਹਾਜ਼ਰ ਸਨ |

>
Ad Position 22
No active advertisement
ਪਿਛਲੀ ਖ਼ਬਰ ਤਿਉਹਾਰੀ ਸੀਜ਼ਨ 'ਚ ਗੰਦਗੀ ਦੇ ਢੇਰਾਂ ਨਾਲ ਬਿਮਾਰੀਆਂ ਫ਼ੈਲਣ ਦਾ ਬਣਿਆ ਖਦਸ਼ਾ ਅਗਲੀ ਖ਼ਬਰ ਕੁੱਟਮਾਰ ਕਰਨ ਵਾਲੇ ਮਾਮਲੇ 'ਚ 9 ਨਾਮਜ਼ਦ
Ad Position 24