06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਐੱਨ.ਆਰ.ਆਈ. ਪਰਿਵਾਰ ਵਲੋਂ ਗੁਰਦੁਆਰਾ ਟਾਹਲੀਆਣਾ ਸਾਹਿਬ ਲਈ ਟਰੈਕਟਰ ਦਾਨ

Ad Position 21
No active advertisement
ਅਜੀਤ ਡੈਸਕ 25-09-2025
ਰਾਏਕੋਟ, 24 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਕੰਮਕਾਰ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡ ਗੋਂਦਵਾਲ ਦੇ ਐੱਨ.ਆਰ.ਆਈ ਪਰਿਵਾਰ ਵਲੋਂ ਗੁਰਦੁਆਰਾ ਸਾਹਿਬ ਲਈ ਇਕ ਟਰੈਕਟਰ ਦਾਨ ਵਜੋਂ ਦਿੱਤਾ ਗਿਆ | ਇਸ ਮੌਕੇ ਅੱਜ ਟਰੈਕਟਰ ਕੰਪਨੀ ਅਰਜਨ ਦੀਆਂ ਚਾਬੀਆਂ ਆਸਟ੍ਰੇਲੀਆ ਰਹਿੰਦੇ ਪਿੰਡ ਗੋਂਦਵਾਲ ਦੇ ਨੌਜਵਾਨ ਹਰਮੰਦਰ ਸਿੰਘ ਸਿੰਧੂ ਦੇ ਪਿਤਾ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ ਵਲੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੂੰ ਸੌਂਪੀਆਂ ਗਈਆਂ | ਇਸ ਮੌਕੇ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਗੱਲਬਾਤ ਦੌਰਾਨ ਆਖਿਆ ਕਿ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਕੰਮਕਾਰ ਦੀ ਸਹੂਲਤ ਲਈ ਇਕ ਟਰੈਕਟਰ ਦਾਨ ਵਜੋਂ ਦੇਣਾ ਬੜਾ ਸ਼ਲਾਘਾਯੋਗ ਕਾਰਜ਼ ਹੈ | ਜਿਸ ਉਪਰਾਲੇ 'ਤੇ ਉਹ ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ ਦੇ ਸਮੂਹ ਪਰਿਵਾਰ ਦੇ ਕੋਟਿਨ-ਕੋਟਿ ਧੰਨਵਾਦੀ ਹਨ | ਇਸ ਮੌਕੇ ਚੇਅਰਮੈਨ ਸਤਿੰਦਰ ਸਿੰਘ ਭੈਣੀ ਦਰੇੜਾ, ਜੁਗਰਾਜ ਸਿੰਘ ਰਾਜਾ ਭੈਣੀ ਦਰੇੜਾ, ਜਥੇਦਾਰ ਪ੍ਰੇਮ ਸਿੰਘ ਜਲਾਲਦੀਵਾਲ, ਤਰਨਜੀਤ ਸਿੰਘ ਬਿੱਟੂ ਪ੍ਰਧਾਨ ਸਰਕਲ ਤਲਵੰਡੀ ਰਾਏ ਸ਼੍ਰੋ.ਅ.ਦਲ, ਗੁਰਦੁਆਰਾ ਸਾਹਿਬ ਦੇ ਮੈਨੇਜਰ ਤਰਸੇਮ ਸਿੰਘ ਬਲਿਆਲ, ਹੈੱਡ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਮਾਣਕੀ, ਗੁਰਦੁਆਰਾ ਗੁਰੂਸਰ ਸੁਧਾਰ ਦੇ ਮੈਨੇਜਰ ਅਮਰੀਕ ਸਿੰਘ ਦਿਉਲ, ਹਰਪ੍ਰੀਤ ਸਿੰਘ ਗੋਂਦਵਾਲ, ਗਗਨਦੀਪ ਸਿੰਘ ਸਿੱਧੂ, ਗੁਰਦੀਪ ਸਿੰਘ ਸਟੋਰਕੀਪਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦਾ ਇੱਕੋ ਮਿਸ਼ਨ ਸਿਹਤ ਸਹੂਲਤਾਂ ਤੋਂ ਕੋਈ ਵੀ ਨਾ ਰਹੇ ਵਾਂਝਾ -ਲੋਟੀਆ ਅਗਲੀ ਖ਼ਬਰ ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ
Ad Position 24