ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਵਲੋਂ ਬਲਾਕ, ਬੂਥ ਪੱਧਰ ਤੱਕ ਪਾਰਟੀ ਪ੍ਰੋਗਰਾਮ ਲਿਜਾਣ ਲਈ ਹੋਈਆਂ ਹਲਕਾਵਾਰ ਸੰਗਠਨ ਇੰਚਾਰਜ ਨਿਯੁਕਤੀਆਂ ਸਮੇਂ ਜਨਰਲ ਵਿਧਾਨ ਸਭਾ ਹਲਕਾ ਦਾਖਾ ਲਈ ਸੰਗਠਨ ਇੰਚਾਰਜ ਨਿਯੁਕਤ ਪਰਮਿੰਦਰ ਸਿੰਘ ਸਿੱਧੂ ਸਿੱਧਵਾਂ ਬੇਟ ਦਾ ਅੱਜ ਹਲਕਾ ਦਾਖਾ 'ਚ ਆਪ ਪਾਰਟੀ ਦੇ ਇੰਚਾਰਜ ਡਾ: ਕੰਵਲ ਨੈਨ ਸਿੰਘ ਕੰਗ ਨਾਲ ਆਪ ਪਾਰਟੀ ਦੇ ਸੈਂਕੜੇ ਵਲੰਟੀਅਰਾਂ ਵਲੋਂ ਸਨਮਾਨ ਕੀਤਾ ਗਿਆ | ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਬਲਾਕ ਪ੍ਰਧਾਨਾਂ, ਕੋਆਰਡੀਨੇਟਰਾਂ ਦੀ ਜੁੜੀ ਇਕੱਤਰਤਾ ਨੂੰ ਸੰਬੋਧਨ ਸਮੇਂ ਡਾ: ਕੇ.ਐੱਨ.ਐੱਸ. ਕੰਗ ਨੇ ਕਿਹਾ ਕਿ 'ਆਪ' ਪਾਰਟੀ 'ਚ ਰਹਿ ਕੇ ਬਿਹਤਰੀਨ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਨੂੰ 'ਆਪ' ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਹਮੇਸ਼ਾਂ ਮਾਣ-ਸਨਮਾਨ ਦਿੱਤਾ ਗਿਆ | ਡਾ: ਕੰਗ ਨੇ ਕਿਹਾ ਕਿ ਪਰਮਿੰਦਰ ਸਿੰਘ ਦੀ ਬੂਥ, ਬਲਾਕ ਤੋਂ ਲੈ ਕੇ ਚੰਗੀ ਕਾਰਗੁਜ਼ਾਰੀ ਕਰਕੇ ਆਮ ਆਦਮੀ ਪਾਰਟੀ ਵਲੋਂ ਸਿੱਧੂ ਨੂੰ ਹਲਕਾ ਦਾਖਾ ਸੰਗਠਨ ਇੰਚਾਰਜ ਨਿਯੁਕਤ ਕਰਨ ਨਾਲ ਹਲਕਾ ਦਾਖਾ 'ਚ ਪਾਰਟੀ ਹੋਰ ਮਜ਼ਬੂਤ ਹੋਵੇਗੀ | ਇਸ ਸਮੇਂ ਗੁਲਵੰਤ ਸਿੰਘ ਜੰਡੀ, ਜਗਦੇਵ ਸਿੰਘ ਦਿਓਲ, ਨਵਲ ਕਿਸ਼ੋਰ ਸ਼ਰਮਾ ਮੁੱਲਾਂਪੁਰ, ਮਾ: ਸੁਖਦੇਵ ਸਿੰਘ ਧਾਲੀਵਾਲ, ਸਤਵਿੰਦਰ ਸਿੰਘ ਸਵੱਦੀ, ਅਜਮੇਰ ਸਿੰਘ ਬੰਗਸੀਪੁਰਾ, ਬਲਵੀਰ ਸਿੰਘ ਵਲੀਪੁਰ, ਪਰਮਿੰਦਰ ਸਿੰਘ ਮਾਜਰੀ, ਨਵਤੇਜ ਸਿੰਘ ਈਸੇਵਾਲ, ਗੁਰਤੇਜ ਸਿੰਘ ਅਗਵਾੜ ਪੋਨਾ, ਗੁਰਸੇਵਕ ਸਿੰਘ ਛੱਜਾਵਾਲ, ਸੁਖਪਾਲ ਸਿੰਘ ਬੋਪਾਰਾਏ, ਸੁਖਜੀਵਨ ਸਿੰਘ ਮੋਹੀ, ਹਰਜਿੰਦਰ ਸਿੰਘ ਲੋਹਗੜ, ਲਖਵੀਰ ਸਿੰਘ ਜੁੜਾਹਾ, ਕੁਲਬੀਰ ਸਿੰਘ ਲਤਾਲਾ, ਦਲਜਿੰਦਰ ਸਿੰਘ ਬੱਦੋਵਾਲ (ਸਾਰੇ ਬਲਾਕ ਪ੍ਰਧਾਨ), ਕਿਸਾਨ ਵਿੰਗ ਕੋਆਰਡੀਨੇਟਰ ਹਰਪ੍ਰੀਤ ਸਿੰਘ ਤਲਵੰਡੀ ਖੁਰਦ, ਯੂਥ ਕੋਆਰਡੀਨੇਟਰ ਜਸਵੀਰ ਸਿੰਘ ਚੌਂਕੀਮਾਨ, ਐੱਸ.ਸੀ. ਵਿੰਗ ਕੋਆਰਡੀਨੇਟਰ ਸਰਪੰਚ ਕੁਲਦੀਪ ਸਿੰਘ ਭਰੋਵਾਲ, ਮਹਿਲਾ ਵਿੰਗ ਕੋਆਰਡੀਨੇਟਰ ਕਮਲਜੀਤ ਕੌਰ ਸਰਪੰਚ ਸਰਾਭਾ, ਦਵਿੰਦਰ ਸਿੰਘ ਸਰਪੰਚ ਸਲੇਮਪੁਰ, ਲਛਮਣ ਸਿੰਘ ਧੂਰਕੋਟ, ਕਰਨਲ ਮਨਦੀਪ ਸਿੰਘ ਸਰਾਭਾ, ਸੈਂਕੜੇ ਹੋਰ ਮੌਜੂਦ ਰਹੇ |