ਭੂੰਦੜੀ, 25 ਸਤੰਬਰ (ਕੁਲਦੀਪ ਸਿੰਘ ਮਾਨ)-ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸ਼ਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਗੁਰਦੀਪ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ.ਧੰਨਰਾਜ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਸਥਾਰ ਅਫ਼ਸਰ ਡਾ: ਸ਼ੇਅਰਜੀਤ ਸਿੰਘ ਮੰਡ ਵਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਪੀ.ਈ.ਸੀ (ਕੰਪੋਨੈੱਟ) ਅਧੀਨ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਭਰੋਵਾਲ ਕਲਾਂ ਵਿਖੇ ਲਗਾਇਆ ਗਿਆ | ਇਸ ਕੈਂਪ ਵਿਚ ਵੱਖ-ਵੱਖ ਪਿੰਡਾਂ ਤੋਂ ਬਹੁਤ ਸਾਰੇ ਕਿਸਾਨਾਂ ਨੇ ਭਾਗ ਲਿਆ | ਇਸ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਤਹਿਸੀਲਦਾਰ ਪੀ.ਏ.ਯੂ ਲੁਧਿਆਣਾ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਵਿਪਨ ਕੁਮਾਰ ਰਾਮਪਾਲ, ਡਾ: ਮਨਮੀਤ ਕੌਰ ਪ੍ਰੋਫੈਸਰ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ: ਅਰਸ਼ਦੀਪ ਸਿੰਘ, ਏ.ਡੀ.ਓ. ਡਾ: ਪਿ੍ਅੰਕਾ, ਇੰਜਨੀਅਰ ਅਮਨਦੀਪ ਸਿੰਘ ਘਈ, ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮੈਡਮ ਅੰਜ਼ਲੀ ਪੁੱਜੇ | ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਾੜੀ ਦਾ ਸੀਜ਼ਨ ਆ ਰਿਹਾ ਹੈ ਝੋਨੇ ਦੀ ਫ਼ਸਲ ਦੀ ਕਟਾਈ ਹੋਣ ਜਾ ਰਹੀ ਹੈ | ਇਸ ਲਈ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ | ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤ ਵਿਚ ਹੀ ਵਾਹਿਆ ਜਾਵੇ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਸੂਖਮ ਜੀਵ ਜੀਵਤ ਰਹਿੰਦੇ ਹਨ, ਕੈਮੀਕਲ ਖਾਦਾਂ ਦੀ ਵਰਤੋਂ ਘੱਟਦੀ ਹੈ, ਫ਼ਸਲਾਂ ਦਾ ਝਾੜ ਵੱਧਦਾ ਹੈ | ਕੰਬਾਇਨ ਮਾਲਕ ਬਿਨ੍ਹਾਂ ਐੱਸ.ਐੱਮ.ਐੱਸ ਤੋਂ ਕੰਬਾਇਨ ਨਾ ਚਲਾਉਣ ਜੇਕਰ ਚਲਾਉਂਦਾ ਪਾਇਆ ਗਿਆ ਤਾਂ ਭਾਰੀ ਜੁਰਮਾਨਾ ਕੀਤਾ ਜਾਵੇਗਾ | ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ: ਧੰਨਰਾਜ ਸਿੰਘ ਨੇ ਕਿਸਾਨਾਂ ਨੂੰ ਉੱਤਮ ਕੁਆਲਟੀ ਦੇ ਬੀਜ਼, ਦਵਾਈਆਂ, ਖਾਦਾਂ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਸਬਸਿਡੀ 'ਤੇ ਖ਼ਰੀਦ ਕੀਤੀ ਮਸ਼ਿਨਰੀ ਦੀ ਵਰਤੋਂ ਵੱਧ ਤੋਂ ਵੱਧ ਕਰਨ ਲਈ ਕਿਹਾ ਅਤੇ ਬੇਲਰ ਵਾਇਆ ਦਾ ਵੀ ਕਿਸਾਨਾਂ ਨਾਲ ਤਾਲਮੇਲ ਕਰਵਾਇਆ ਗਿਆ | ਇਸ ਸਮੇਂ ਉੱਘੇ ਕਿਸਾਨ ਦਰਸ਼ਨ ਸਿੰਘ ਬੀਰਮੀ ਨੇ ਰਵਾਇਤੀ ਫ਼ਸਲਾਂ ਤੋਂ ਨਿਕਲ ਕੇ ਡਰੈਗਨ ਫਰੂਟ ਦੀ ਖੇਤੀ ਕਰਨ ਕਿਹਾ ਤਾਂ ਕਿ ਕਿਸਾਨ ਇਸ ਫਰੂਟ ਤੋਂ ਚੰਗਾ ਮੁਨਾਫ਼ਾ ਕਮਾ ਸਕਣ | ਸ਼ੇਅਰਜੀਤ ਸਿੰਘ ਮੰਡ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਬੀਜਣ ਲਈ ਕਣਕ ਦੀਆਂ ਪੀ.ਏ.ਯੂ ਲੁਧਿਆਣਾ ਵਲੋਂ ਸ਼ਿਫਾਰਸ਼ ਕੀਤੀਆਂ ਗਈਆਂ ਕਿਸਮਾਂ ਪੀ.ਬੀ. ਡਬਲਯੂ-826, ਪੀ.ਬੀ. ਡਬਲਯੂ-824, ਪੀ.ਬੀ.ਡਬਲਯੂ-872, ਪੀ.ਬੀ.ਡਬਲਯੂ ਉੱਤਮ-550, ਡੀ.ਬੀ.ਡਬਲਯੂ-187, ਡੀ.ਬੀ.ਡਬਲਯੂ-222 ਬੀਜਣ ਦੀ ਸਲਾਹ ਦਿੱਤੀ | ਇਸ ਸਮੇਂ ਡਾ: ਵਿਪਨ ਕੁਮਾਰ, ਡਾ: ਮਨਮੀਤ ਕੌਰ, ਏ.ਡੀ.ਓ ਡਾ: ਅਰਸ਼ਦੀਪ ਸਿੰਘ, ਏ.ਡੀ.ਓ. ਪਿ੍ਅੰਕਾਂ, ਡਾ: ਮਨਪ੍ਰੀਤ ਸਿੰਘ ਘਈ, ਡਾ: ਹਰਲੀਨ ਕੌਰ, ਡਾ: ਵਰਿੰਦਰ ਸਿੰਘ, ਬਲਜਿੰਦਰ ਸਿੰਘ 'ਤੇ ਖੇਤੀਬਾੜੀ ਮਾਹਿਰਾਂ ਵਲੋਂ ਵੀ ਕਿਸਾਨਾਂ ਨੂੰ ਵੱਖ-ਵੱਖ ਖੇਤੀ ਸਬੰਧੀ ਜਾਣਕਾਰੀਆਂ ਦਿੱਤੀਆਂ ਗਈਆਂ | ਇਸ ਮੌਕੇ ਪੀ.ਏ.ਯੂ ਦੇ ਵਿਦਿਅਰਥੀਆਂ ਨੇ ਵੀ ਭਾਗ ਲਿਆ ਅਤੇ ਅਗਾਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਤਿੰਦਰਪਾਲ ਸਿੰਘ, ਦਲਜਿੰਦਰ ਸਿੰਘ ਚੀਮਾਂ, ਸਰਪੰਚ ਕੁਲਦੀਪ ਸਿੰਘ, ਬਸੰਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੂਰਜ ਸਿੰਘ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਪੁੜੈਣ, ਸਾ.ਸਰਪੰਚ ਬਲਦੇਵ ਸਿੰਘ, ਸੁਰਜੀਤ ਸਿੰਘ, ਇੰਦਰ ਸਿੰਘ, ਦਰਬਾਰਾ ਸਿੰਘ ਲੀਹਾਂ, ਜਗਰੂਪ ਸਿੰਘ, ਅਮੋਲਕ ਸਿੰਘ, ਸਰਪੰਚ ਭਰਪੂਰ ਸਿੰਘ, ਗੁਰਮਿੰਦਰ ਸਿੰਘ, ਪ੍ਰਭਪ੍ਰੀਤ ਸਿੰਘ, ਜਸਬੀਰ ਸਿੰਘ, ਸਾਧੂ ਸਿੰਘ, ਪਰਮਿੰਦਰ ਸਿੰਘ ਸਮੇਤ 200 ਕਿਸਾਨਾਂ ਨੇ ਭਾਗ ਲਿਆ |