ਜਗਰਾਉਂ, 26 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪਿਛਲੇ ਤਿੰਨ ਦਹਾਕਿਆਂ ਤੋਂ ਡਾਕਟਰੀ ਪੇਸ਼ੇ 'ਚ ਸੇਵਾਵਾਂ ਨਿਭਾ ਰਹੇ ਔਰਤ ਰੋਗਾਂ ਦੇ ਮਾਹਿਰ ਤੇ ਇਲਾਕੇ 'ਚ ਜਾਣੇ-ਪਹਿਚਾਣੇ ਡਾ. ਹਰੀ ਸਿੰਘ ਹਾਂਸ ਦਾ ਬੀਤੀ 23 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਹਾਂਸ ਕਲਾਂ ਵਿਖੇ ਹੋਇਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਡਾ. ਪ੍ਰਭਜੋਤ ਸਿੰਘ ਨੇ ਦਿਖਾਈ | ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਮਾਨ ਸਿੰਘ ਗਰਚਾ ਸਾਬਕਾ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਰਪੰਚ ਬਿੰਦਰ ਸਿੰਘ ਮਨੀਲਾ, ਡਾ. ਦੀਪਕ ਕਲਿਆਣੀ, ਡਾ. ਅਮਿਤ ਚਕਰਵਰਤੀ, ਡਾ. ਕਿਸ਼ਨ ਸਿੰਘ, ਡਾ. ਰਾਜ ਕੁਮਾਰ, ਡਾ. ਰਾਕੇਸ਼ ਕੁਮਾਰ ਗੁਪਤਾ, ਡਾ. ਅਸ਼ਵਨੀ ਕੁਮਾਰ, ਡਾ. ਰਾਕੇਸ਼ ਗੈਂਡ, ਡਾ: ਕਰਨ ਸਿੰਗਲਾ, ਜਗਜੀਤ ਸਿੰਘ ਕਾਉਂਕੇ, ਗੁਰਪ੍ਰੀਤ ਸਿੰਘ ਕਾਉਂਕੇ ਤੇ ਇਲਾਕੇ ਮਾਹਿਰ ਡਾਕਟਰ, ਸਮਾਜ ਸੇਵੀ ਤੇ ਰਾਜਨੀਤਿਕ ਸ਼ਖ਼ਸੀਅਤਾਂ ਅੰਤਿਮ ਸੰਸਕਾਰ ਮੌਕੇ ਸ਼ਾਮਿਲ ਹੋਈਆਂ | ਇਸ ਮੌਕੇ ਧਰਮਪਤਨੀ ਅਧਿਆਪਕਾ ਸਤਵੰਤ ਕੌਰ, ਸਪੁੱਤਰ ਡਾ. ਪ੍ਰਭਜੋਤ ਸਿੰਘ, ਪੁੱਤਰੀ ਡਾ. ਸੁਭਦੀਪ ਕੌਰ, ਭਤੀਜਾ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ ਨਾਲ ਡਾ. ਹਰੀ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕੀਤਾ |