ਰਾਏਕੋਟ, 19 ਅਕਤੂਬਰ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਦੇ ਵਿਦਿਆਰਥੀਆਂ ਵਲੋਂ ਸਥਾਨਕ ਸੰਸਥਾ ਦੇ ਸਟੇਡੀਅਮ ਵਿਚ ਕਰਵਾਏ ਗਏ ਰਾਏਕੋਟ ਸੈਂਟਰ ਦੇ ਅਥਲੈਟਿਕਸ ਖੇਡ ਮੁਕਾਬਲਿਆਂ ਵਿਚ ਆਪਣਾ ਦਬਦਬਾ ਕਾਇਮ ਕਰਦਿਆਂ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਮੈਡਮ ਡਿੰਪਲ ਢਿੱਲੋਂ ਨੇ ਦੱਸਿਆ ਕਿ ਆਪਣੇ ਸਕੂਲ ਦੇ ਗਰਾਊਾਡ ਵਿਚ ਸੈਂਟਰ ਹੈੱਡ ਟੀਚਰ ਅਜੇ ਡਾਬਰ ਦੀ ਅਗਵਾਈ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਿ'ਚ ਸਕੂਲ ਦੇ ਵਿਦਿਆਰਥੀਆਂ ਨੇ ਡੀ.ਪੀ.ਈ. ਸੁਦਾਗਰ ਸਿੰਘ ਦੀ ਰਹਿਨੁਮਾਈ ਵਿਚ ਭਾਗ ਲਿਆ | ਲੜਕਿਆਂ ਦੇ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ 100 ਮੀਟਰ ਵਿਚੋਂ ਸੋਨ ਤਗਮਾ, ਜੈਦੇਵ ਸਿੰਘ ਨੇ 200 ਮੀਟਰ 'ਚ ਕਾਂਸੇ ਦਾ ਤਗਮਾ, ਰਤਨਵੀਰ ਸਿੰਘ ਨੇ 400 ਮੀਟਰ ਦੌੜ ਅਤੇ 600 ਮੀਟਰ ਵਿਚ ਸੋਨ ਤਗਮਾ, ਰਿਲੇਅ ਰੇਸ ਵਿਚੋਂ ਪ੍ਰਭਜੋਤ ਸਿੰਘ, ਗੁਰਸ਼ਰਨ ਸਿੰਘ, ਅਭੀਰੂਪ ਸਿੰਘ ਤੇ ਰਤਨਵੀਰ ਸਿੰਘ ਨੇ ਸੋਨ ਤਗਮਾ ਜਿੱਤਿਆ, ਗੋਲਾ ਸੁੱਟਣ ਵਿਚ ਫ਼ਤਹਿ ਸਿੰਘ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ | ਲੜਕੀਆਂ ਦੇ ਮੁਕਾਬਲਿਆਂ ਵਿਚ 100 ਮੀ. ਵਿਚ ਜੈਸਮੀਨ ਕੌਰ ਤੇ ਗੁਰਨੂਰ ਕੌਰ ਨੇ ਕ੍ਰਮਵਾਰ ਸੋਨ ਤੇ ਚਾਂਦੀ ਦਾ ਮੈਡਲ, 200 ਮੀ. ਨਵਜੋਤ ਕੌਰ ਕਾਂਸੀ, 400 ਮੀ. ਨਵਜੋਤ ਕੌਰ ਤੇ ਰਮਨਦੀਪ ਕੌਰ ਨੇ ਕ੍ਰਮਵਾਰ ਸੋਨ ਤੇ ਚਾਂਦੀ ਦਾ ਮੈਡਲ, 600 ਮੀ. ਵਿਚ ਰਮਨਦੀਪ ਕੌਰ ਤੇ ਜਸ਼ਨਪ੍ਰੀਤ ਨੇ ਕ੍ਰਮਵਾਰ ਸੋਨ ਤੇ ਚਾਂਦੀ ਮੈਡਲ, ਰਿਲੇਅ ਦੌੜ 'ਚ ਜੈਸਮੀਨ ਕੌਰ, ਗੁਰਨੂਰ ਕੌਰ, ਨਵਜੋਤ ਕੌਰ ਤੇ ਸੁਖਵੀਰ ਕੌਰ ਨੇ ਸੋਨ ਤਗਮਾ, ਗੋਲਾ ਸੁੱਟਣ ਵਿਚ ਸੁਖਵੀਰ ਕੌਰ ਤੇ ਜਸਮੀਤ ਕੌਰ ਨੇ ਕ੍ਰਮਵਾਰ ਸੋਨ ਤੇ ਕਾਂਸੇ ਦਾ ਮੈਡਲ ਅਤੇ ਲੰਬੀ ਛਾਲ ਵਿਚ ਜੈਸਮੀਨ ਕੌਰ ਤੇ ਗੁਰਨੂਰ ਕੌਰ ਨੇ ਕ੍ਰਮਵਾਰ ਸੋਨ ਤੇ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ | ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਪਿ੍ੰਸੀਪਲ ਮੈਡਮ ਨੇ ਜੇਤੂ ਵਿਦਿਆਰਥੀਆਂ, ਡੀ.ਪੀ.ਈ. ਸੁਦਾਗਰ ਸਿੰਘ ਤੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਬੱਚਿਆਂ ਦੀ ਸਫ਼ਲਤਾ ਦਾ ਸਿਹਰਾ ਡੀ.ਪੀ.ਈ. ਸ. ਸੁਦਾਗਰ ਨੂੰ ਦਿੱਤਾ | ਇਸ ਸਮੇਂ ਮੈਡਮ ਬਲਜਿੰਦਰ ਕੌਰ, ਸਰਬਜੀਤ ਸਿੰਘ ਗਰੇਵਾਲ, ਪਰਮਿੰਦਰ ਕੌਰ, ਗੁਰਮੀਤ ਕੌਰ, ਸੰਦੀਪ ਕੌਰ, ਰਵਨੀਤ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਪ੍ਰਭਦੀਪ ਕੌਰ, ਰਕਸ਼ਾ ਰਾਣੀ, ਜਸਪ੍ਰੀਤ ਕੌਰ, ਕਿਰਨਦੀਪ ਕੌਰ, ਸਨਦੀਪ ਕੌਰ, ਰਾਣੀ ਸੈਂਭੀ, ਬੇਅੰਤ ਕੌਰ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਸਤਵੀਰ ਸਿੰਘ, ਗੁਰਮੇਲ ਸਿੰਘ, ਜਤਿੰਦਰਪਾਲ ਸਿੰਘ, ਵਰਿੰਦਰ ਮੋਹਨ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |