18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਈਸਟਵੁੱਡ ਸਕੂਲ ਮੰਡੀ ਮੁੱਲਾਂਪੁਰ ਦੇ ਵਿਦਿਆਰਥੀ ਵੱਖ-ਵੱਖ ਮੁਕਾਬਲਿਆਂ 'ਚ ਅੱਵਲ

Ad Position 21
No active advertisement
ਅਜੀਤ ਡੈਸਕ 20-10-2025
ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਵਿਦਿਆਰਥੀਆਂ ਵਲੋਂ ਸੀ.ਟੀ ਯੂਨੀਵਰਸਿਟੀ ਅਤੇ ਜੀ.ਐੱਚ.ਜੀ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਵੱਖੋ-ਵੱਖ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸੀ.ਟੀ ਯੂਨੀਵਰਸਿਟੀ ਦੇ ਧਨਕ ਪ੍ਰੋਗਰਾਮ ਸਮੇਂ ਫੇਸ ਪੇਂਟਿੰਗ ਮੁਕਾਬਲੇ 'ਚ 12ਵੀਂ ਜਮਾਤ ਦੀ ਵਿਦਿਆਰਥਣ ਗੁਰਮਨਜੋਤ ਕੌਰ ਨੇ ਦੂਸਰਾ, ਪੋਸਟਰ ਮੇਕਿੰਗ ਮੁਕਾਬਲੇ 'ਚ 12ਵੀਂ ਜਮਾਤ ਵਿਦਿਆਰਥਣ ਜੈਸਮੀਨ ਕੌਰ ਨੇ ਤੀਸਰਾ, ਭਾਸ਼ਣ ਮੁਕਾਬਲੇ ਸਮੇਂ 12ਵੀਂ ਜਮਾਤ ਵਿਦਿਆਰਥਣਾਂ ਪ੍ਰਭਵੀਰ ਕੌਰ ਅੰਗਰੇਜੀ ਵਿਸ਼ਾ, ਅਰਮਨਪ੍ਰੀਤ ਕੌਰ ਪੰਜਾਬੀ ਵਿਸ਼ਾ ਤੇ ਇੰਦਰਪ੍ਰੀਤ ਕੌਰ ਹਿੰਦੀ ਵਿਸ਼ਾ ਭਾਸ਼ਣ ਮੁਕਾਬਲੇ 'ਚ ਤੀਸਰਾ ਸਥਾਨ ਹਾਸਲ ਕੀਤਾ | ਜੀ.ਐੱਚ.ਜੀ ਖਾਲਸਾ ਕਾਲਜ ਸੁਧਾਰ ਦੇ ਰੰਗ-ਤਰੰਗ ਪ੍ਰੋਗਰਾਮ ਸਮੇਂ ਸੁੰਦਰ ਲਿਖਾਈ ਮੁਕਾਬਲੇ 'ਚ ਹਰਨੂਰਦੀਪ ਕੌਰ, ਅੰਗਰੇਜੀ ਲੇਖ ਲਿਖਣ 'ਚ ਭਵਨੀਤ ਕੌਰ, ਹਿੰਦੀ ਲੇਖ ਲਿਖਣ ਜੈਸਮੀਨ ਕੌਰ ਨੇ ਪਹਿਲਾ ਸਥਾਨ ਲਿਆ | ਕਾਰਟੂਨਿੰਗ ਮੁਕਾਬਲੇ 'ਚ ਨਵਪ੍ਰੀਤ ਕੌਰ ਨੇ ਪਹਿਲਾ ਤੇ ਮਨਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਐਕਸਟੈਮਪੋਰ ਵਿਚ ਗੁਰਲੀਨ ਕੌਰ, ਵਨ ਪਿਕਚਰ ਮਾਈ ਸਟੋਰੀ ਵਿਚ ਅਰਮਾਨਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਬਿਨਾਂ ਅੱਗ ਭੋਜਨ ਤਿਆਰ ਮੁਕਾਬਲੇ 'ਚ ਖੁਸ਼ਦੀਪ ਕੌਰ, ਪੱਲਵੀ, ਅਰਸ਼ਦੀਪ ਕੌਰ ਦੀ ਟੀਮ ਨੇ ਦੂਸਰਾ ਸਥਾਨ ਲਿਆ | ਸੋਲੋ ਡਾਂਸ 'ਚ ਜਜਮਨਜੋਤ ਕੌਰ ਨੇ ਦੂਸਰਾ, ਗੁਰਮਨਜੋਤ ਕੌਰ ਨੇ ਤੀਸਰਾ ਸਥਾਨ ਲਿਆ | ਪੇਪਰ ਰੀਡਿੰਗ ਮੁਕਾਬਲੇ 'ਚ ਪਿ੍ਅੰਸ਼ੀ ਨੇ ਤੀਸਰਾ, ਬਿਊਟੀ ਆਫ ਨੇਚਰ ਵਿਚ ਜੈਸਮੀਨ ਕੌਰ, ਅਨਮੋਲਦੀਪ ਕੌਰ ਤੀਸਰੇ ਸਥਾਨ 'ਤੇ ਰਹੀਆਂ | ਸਕੂਲ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ 'ਤੇ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਦਮਨਜੀਤ ਸਿੰਘ ਮੋਹੀ, ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਖੇਡ ਮੁਕਾਬਲਿਆਂ 'ਚ ਦਸਮੇਸ਼ ਪਬਲਿਕ ਸਕੂਲ ਟਾਹਲੀਆਣਾ ਸਾਹਿਬ ਦੀ ਜਿੱਤ
Ad Position 24