10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੁਧਾਰ 'ਚ 75ਵੀਂ ਪੰਜਾਬ ਰਾਜ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਸ਼ੁਰੂ

Ad Position 21
No active advertisement
ਅਜੀਤ ਡੈਸਕ 01-11-2025
ਗੁਰੂਸਰ ਸੁਧਾਰ, 31 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਸੁਧਾਰ (ਪੱਤੀ ਗਿੱਲ) ਵਿਖੇ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ (ਰਜਿ:) ਅਤੇ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼. ਵੀਰਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ 75ਵੀਂ ਪੰਜਾਬ ਰਾਜ ਜੂਨੀਅਰ 4 ਰੋਜ਼ਾ ਬਾਸਕਿਟਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ | ਇਸ ਦਾ ਰਸਮੀ ਉਦਘਾਟਨ ਸਰਪੰਚ ਹਰਜਿੰਦਰ ਕੌਰ ਗਿੱਲ ਦੇ ਪਤੀ ਜਥੇਦਾਰ ਇੰਦਰਜੀਤ ਸਿੰਘ ਗਿੱਲ ਵਲੋਂ ਕੀਤਾ ਗਿਆ | ਚੈਂਪੀਅਨਸ਼ਿਪ ਵਿਚ ਅੰਡਰ-19 ਦੀਆਂ ਕੁੱਲ 22 (11 ਲੜਕੀਆਂ ਤੇ 11 ਲੜਕੇ) ਟੀਮਾਂ ਹਿੱਸਾ ਲੈ ਰਹੀਆਂ ਹਨ | ਅੱਜ ਹੋਏ ਮੁਕਾਬਲਿਆਂ ਵਿਚ ਲੜਕੀਆਂ ਦੀ ਮਾਨਸਾ ਟੀਮ ਨੇ ਖੰਨਾ ਨੂੰ 48-40, ਲੜਕਿਆਂ ਦੀ ਸੰਗਰੂਰ ਟੀਮ ਨੇ ਅੰਮਿ੍ਤਸਰ ਨੂੰ 77-56 ਜਦਕਿ ਲੜਕਿਆਂ ਦੀ ਹੀ ਜਲੰਧਰ ਟੀਮ ਨੇ ਫਰੀਦਕੋਟ ਨੂੰ 60-55 ਅੰਕਾਂ ਨਾਲ ਹਰਾਇਆ | ਡੀ.ਐੱਸ.ਪੀ. (ਕਰਾਈਮ ਅਗੇਂਸਟ ਵੁਮੈਨ) ਜਗਰਾਉਂ ਸ਼ਿਵਕੰਵਲ ਸਿੰਘ, ਪਨਗਰੇਨ ਚੇਅਰਮੈਨ ਤੇਜਪਾਲ ਸਿੰਘ ਗਿੱਲ ਨੇ ਉਚੇਚੇ ਤੌਰ 'ਤੇ ਪੁੱਜ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਉਨ੍ਹਾਂ ਚੈਂਪੀਅਨਸ਼ਿਪ ਦੀ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਦਿਹਾਤੀ ਖੇਤਰ ਵਿਚੋਂ ਵਿਸ਼ਵ ਪੱਧਰੀ ਇਸ ਖੇਡ ਦੇ ਖੇਤਰ ਵਿਚ ਅੱਗੇ ਵਧਣ ਲਈ ਅਨੇਕਾਂ ਨੌਜਵਾਨ ਲੜਕੇ, ਲੜਕੀਆਂ ਨੂੰ ਮੌਕਾ ਮਿਲੇਗਾ | ਨਿਹੰਗ ਬਾਬਾ ਸ਼ਮਸ਼ੇਰ ਸਿੰਘ ਯਾਦਗਾਰੀ ਖੇਡ ਮੈਦਾਨਾਂ ਵਿਚਕਾਰ ਸਥਿਤ ਆਧੁਨਿਕ ਬਾਸਕਿਟਬਾਲ ਕੋਰਟ ਵਿਖੇ ਸ਼ਾਨਦਾਰ ਪ੍ਰਬੰਧਾਂ ਬਦਲੇ ਵੀ ਉਨ੍ਹਾਂ ਪ੍ਰਧਾਨ ਚਰਨਜੀਤ ਸਿੰਘ ਗਿੱਲ ਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਹਰਜਿੰਦਰ ਕੌਰ ਗਿੱਲ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਪਵਨਜੀਤ ਸਿੰਘ ਗਿੱਲ, ਪ੍ਰਧਾਨ ਹਰਮੇਲ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਪ੍ਰਧਾਨ ਹਰਿੰਦਰਪਾਲ ਸਿੰਘ ਲਾਲੀ, ਕਰਮਜੀਤ ਕੌਰ ਗਰੇਵਾਲ, ਜਗਦੀਸ਼ ਕੌਰ, ਗੁਰਵਿੰਦਰ ਕੌਰ, ਕੁਲਦੀਪ ਕੌਰ, ਰਛਪਾਲ ਸਿੰਘ ਮਾਹਣੀ, ਸੁਰਿੰਦਰ ਸਿੰਘ, ਜਤਿੰਦਰ ਸਿੰਘ ਤਿੰਦੀ, ਇਕਬਾਲ ਸਿੰਘ, ਕੁਲਦੀਪ ਸਿੰਘ (ਸਾਰੇ ਪੰਚ), ਕਲੱਬ ਮੈਂਬਰ ਸੁਖਜੰਤ ਸਿੰਘ ਗਿੱਲ, ਜਗਰੂਪ ਸਿੰਘ ਰੂਪ, ਸਤਵੀਰ ਸਿੰਘ, ਸੋਨੀ ਗਿੱਲ, ਮੁਖਤਿਆਰ ਸਿੰਘ, ਪੰਜਾਬ ਰਾਜ ਬਾਸਕਿਟਬਾਲ ਐਸੋਸੀਏਸ਼ਨ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ, ਜੈਪਾਲ ਸਿੰਘ, ਸਲੋਨੀ, ਨਰਿੰਦਰਪਾਲ, ਰਵਿੰਦਰ ਗਿੱਲ (ਚਾਰੇ ਕੋਚ) ਆਦਿ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਘਟੇ ਝਾੜ ਦੀ ਪੂਰਤੀ ਲਈ ਕਿਸਾਨਾਂ ਨੂੰ ਸਰਕਾਰਾਂ ਬੋਨਸ ਦੇਣ-ਦਿਓਲ ਅਗਲੀ ਖ਼ਬਰ ਕੂੜੇ ਦਾ ਪਹਾੜ ਚੁਕਵਾਉਣ ਲਈ ਧਰਨਾ ਜਾਰੀ
Ad Position 24