ਮੁੱਲਾਂਪੁਰ-ਦਾਖਾ, 31 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਪੁੜੈਣ (ਲੁਧਿ:) ਦੇ ਅਗਾਂਹਵਧੂ ਕਿਸਾਨ ਤੇ ਖੇਤੀਬਾੜੀ ਸਹਿਕਾਰੀ ਸਭਾ ਪੁੜੈਣ ਦੇ ਮੈਂਬਰ ਪ੍ਰੇਮ ਸਿੰਘ ਬੋਪਾਰਾਏ ਦੀ ਧਰਮ ਪਤਨੀ ਪਰਮਜੀਤ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈ | ਸਵ: ਪਰਮਜੀਤ ਕੌਰ ਦੇ ਸਪੁੱਤਰ ਹਰਵਿੰਦਰ ਸਿੰਘ ਅਨੁਸਾਰ 4 ਨਵੰਬਰ ਦੇ ਦਿਨ ਮਾਤਾ ਨਮਿਤ ਆਰੰਭ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਵੈਰਾਗਮਈ ਕੀਰਤਨ, ਅੰਤਿਮ ਅਰਦਾਸ ਦੁਪਹਿਰ 1 ਵਜੇ ਵੱਡਾ ਗੁਰਦੁਆਰਾ ਸਾਹਿਬ ਪੁੜੈਣ (ਲੁਧਿ:) ਵਿਖੇ ਹੋਵੇਗੀ |