ਅਹਿਮਦਗੜ੍ਹ, 31 ਅਕਤੂਬਰ (ਰਵਿੰਦਰ ਪੁਰੀ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਗਾ-ਫਿਰੋਜਪੁਰ ਜੋਨ-3 ਦਾ ਯੁਵਕ ਅਤੇ ਵਿਰਾਸਤੀ ਮੇਲਾ(ਚਾਰ ਰੋਜ਼ਾ) ਗੁਰੂ ਨਾਨਕ ਕਾਲਜ ਮੋਗਾ ਵਿਖੇ ਸੰਪੰਨ ਹੋਇਆ¢ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪ੍ਰਤੀਭਾਗੀਆ ਨੇ ਮੇਲੇ ਵਿਚ ਜੋਸ਼ ਨਾਲ ਭਾਗ ਲਿਆ ¢ ਕਾਲਜ ਦੇ ਪ੍ਰਤੀਭਾਗੀਆਂ ਨੇ ਇਸ ਮੇਲੇ ਵਿਚੋਂ ਓਵਰਆਲ ਸੈਕੰਡ ਰਨਰ ਅਪ ਦੀ ਪੁਜ਼ੀਸ਼ਨ ਜਿੱਤੀ ਹੈ¢ ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਸੰਦੀਪ ਸਾਹਨੀ ਨੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਖ਼ੁਸ਼ੀਆਂ ਲੈ ਕੇ ਆਉਂਦੀ ਹੈ¢ ਜਜ਼ਬਾ ਹੋਰ ਬਿਹਤਰ ਕਰਨ ਲਈ ਪ੍ਰੇਰਿਤ ਕਰਦਾ ਹੈ¢ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਕਾਲਜ ਮੇਲੇ ਵਿਚੋਂ ਸੈਕੰਡ ਰਨਰ ਅੱਪ ਬਣਿਆ ਹੈ¢ ਇਸ ਮੌਕੇ ਮੇਲੇ ਦੇ ਕੰਟੀਨਜੈਂਟ ਇੰਚਾਰਜ ਡਾ. ਸੁਰਿੰਦਰ ਮੋਹਨ ਦੀਪ ਨੇ ਕਿਹਾ ਕਿ ਵੱਖ-ਵੱਖ ਵੰਨਗੀਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ¢ ਕਲਾਸੀਕਲ ਡਾਂਸ ਵਿਚੋਂ ਪਹਿਲਾ ਸਥਾਨ ਅਰਮਾਨਜੋਤ ਸਿੰਘ,ਭਜਨ ਦੀ ਵੰਨਗੀ ਵਿਚੋਂ ਪਹਿਲਾ,ਭਜਨ ਵਿਅਕਤੀਗਤ ਪਹਿਲਾ ਅਰਮਾਨ ਦੂਜਾ ਨਵਦੀਪ ਕੌਰ ਤਬਲਾ ਦੀ ਵੰਨਗੀ ਵਿਚੋਂ ਪਹਿਲਾ ਸਥਾਨ ਧਵਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ¢ ਦਸੂਤੀ ਵਿਚੋਂ ਪਹਿਲਾ, ਝੂੰਮਰ ਵਿਚੋਂ ਪਹਿਲਾ ਸਥਾਨ, ਵਿਅਕਤੀਗਤ ਪਹਿਲਾ ਸਥਾਨ ਸੰਯੋਗਦੀਪ ਸਿੰਘ ਅਤੇ ਤੀਜਾ ਸਥਾਨ ਮਨਵੀਰ ਸਿੰਘ ਨੇ ਪ੍ਰਾਪਤ ਕੀਤਾ¢ ਸਮੂਹ ਗੀਤ ਦੀ ਵੰਨਗੀ ਵਿਚੋਂ ਦੂਜਾ, ਭੰਗੜਾ ਦੂਜਾ, ਭੰਗੜਾ ਵਿਅਕਤੀਗਤ ਪਹਿਲਾ ਅਤੇ ਤੀਜਾ, ਸਮੂਹ ਡਾਂਸ ਦੀ ਵੰਨਗੀ ਵਿਚੋਂ ਦੂਜਾ, ਵਿਅਕਤੀਗਤ ਤੀਜਾ ਅਤੇ ਦੂਜਾ ਪੱਖੀ ਵਿਚੋਂ ਦੂਜਾ, ਲੇਡੀਜ਼ ਟਰਡੀਸ਼ਨਲ ਸੌਂਗ ਦੂਜਾ,ਗ਼ਜ਼ਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਲੋਕ ਗੀਤ ਵਿਚੋਂ ਤੀਜਾ ਨਵਦੀਪ ਕੌਰ, ਨਾਲਾ ਬੁਣਨ ਵਿਚੋਂ ਹਰਮਨਜੀਤ ਕੌਰ ਨੇ ਤੀਜਾ, ਡਰਾਮਾ ਵਿਚੋਂ ਵਿਅਕਤੀਗਤ ਤੌਰ 'ਤੇ ਤਰਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਜ਼ਿਕਰਯੋਗ ਹੈ ਕਿ ਜਿਹੜੀਆਂ ਟੀਮਾਂ ਦੂਜੇ ਸਥਾਨ 'ਤੇ ਆਈਆਂ ਹਨ | ਉਹ ਟੀਮਾਂ ਵੀ ਅੰਤਰ ਜ਼ੋਨਲ ਮੁਕਾਬਲੇ ਵਿਚ ਏ. ਐੱਸ. ਕਾਲਜ ਖੰਨਾ ਵਿਖੇ ਭਾਗ ਲੈਣਗੀਆਂ¢ ਇਸ ਮੌਕੇ ਕਾਲਜ ਵਿਦਿਆਰਥੀਆਂ ਵਿਚ ਭਰਵਾਂ ਜੋਸ਼ ਸੀ¢