ਜਗਰਾਉਂ, 31 ਅਕਤੂਬਰ (ਵਿਨੋਦ ਕੁਮਾਰ)-ਭਾਜਪਾ ਜ਼ਿਲ੍ਹਾ ਜਗਰਾਉਂ ਵਿਚ ਅੱਜ ਭਾਰਤ ਦੇ ਲੋਹਪੁਰਸ਼ ਮੰਨੇ ਜਾਂਦੇ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਅੰਤੀ 'ਤੇ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ | ਇਹ ਦੌੜ ਸਰਵ ਹਿੱਤਕਾਰੀ ਸਕੂਲ ਤੋਂ ਸ਼ੁਰੂ ਹੋ ਕੇ ਸਬਜ਼ੀ ਮੰਡੀ ਰੋਡ ਹੁੰਦੀ ਹੋਈ ਕਮਲ ਚੌਂਕ ਤੋਂ ਲਾਲਾ ਲਾਜਪਤ ਰਾਏ ਪਾਰਕ ਵਿਖੇ ਜਾ ਕੇ ਸ਼ਹੀਦ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਅਤੇ ਉਸ ਤੋਂ ਬਾਅਦ ਇਹ ਯਾਤਰਾ ਵਾਪਿਸ ਕਮਲ ਚੌਂਕ ਤੋਂ ਹੁੰਦੀ ਹੋਈ ਅਨਾਰਕਲੀ ਬਾਜ਼ਾਰ ਅਤੇ ਅੰਦਰਲੇ ਬਾਜ਼ਾਰ 'ਚੋਂ ਹੁੰਦੀ ਹੋਈ ਸਰਵਹਿਤਕਾਰੀ ਸਕੂਲ ਜਾ ਕੇ ਸਮਾਪਤ ਹੋਈ | ਇਸ ਯਾਤਰਾ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ | ਇਸ ਸਮੇਂ ਸੈਂਟਰਲ ਵਾਲਮੀਕੀ ਸਭਾ ਦੇ ਪ੍ਰਧਾਨ ਸ੍ਰੀ ਗੇਜਾ ਰਾਮ ਵਾਲਮੀਕੀ, ਜ਼ਿਲ੍ਹਾ ਜਗਰਾਉਂ ਦੇ ਭਾਜਪਾ ਪ੍ਰਧਾਨ ਡਾ: ਰਜਿੰਦਰ ਸ਼ਰਮਾ, ਸੇਵਾਮੁਕਤ ਐੱਸ.ਡੀ.ਐੱਮ ਹਰਕੰਵਲਜੀਤ ਸਿੰਘ, ਟੋਨੀ ਵਰਮਾ, ਅਨਿਲ ਕੁਮਾਰ ਸ਼ੰਟੀ, ਡਾ: ਨਿਰਮਲ ਭੁੱਲਰ, ਡਾ: ਭਾਰਤ ਭੂਸ਼ਣ ਸਿੰਗਲਾ, ਵਿਨੋਦ ਅਗਰਵਾਲ, ਰਕੇਸ਼ ਕੁਮਾਰ, ਰਾਜ ਵਰਮਾ, ਸੁਮੀਤ ਅਰੋੜਾ, ਸੁਰੇਸ਼ ਗਰਗ, ਸ਼ੁਭਮ ਚੰਡਾਲੀਆ, ਮਹਿੰਦਰ ਵਰਮਾ, ਵਿਵੇਕ ਭਾਰਦਵਾਜ, ਜਿੰਦਰਪਾਲ ਧੀਮਾਨ, ਗੌਰਵ ਗੁਪਤਾ, ਪਰਦਮਨ ਗੁਪਤਾ, ਸਰਕਲ ਪ੍ਰਧਾਨ ਗੁਰਦਿਆਲ ਸਿੰਘ, ਕੁਲਵੰਤ ਭਾਰਤੀ, ਰਾਏਕੋਟ ਸਰਕਲ ਪ੍ਰਧਾਨ ਦੀਪਕ ਬੰਸਲ, ਸੁੰਦਰ ਲਾਲ, ਲਲਿਤ ਕੁਮਾਰ ਜੈਨ, ਮੁਕੇਸ਼ ਸ਼ਾਸਤਰੀ ਮੰਦਿਰ ਭੱਦਰਕਾਲੀ, ਵਿਪਿਨ ਸ਼ਾਸਤਰੀ, ਅਵਤਾਰ ਸਿੰਘ ਸਿੱਧੂ, ਮਾ: ਰਣਜੀਤ ਸਿੰਘ, ਕੁਲਭੂਸ਼ਣ ਅਗਰਵਾਲ, ਰਵੀ ਕਪੂਰ, ਜੋਤੀ ਵਰਮਾ ਆਦਿ ਹਾਜ਼ਰ ਸਨ |