15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਵਿਧਾਇਕ ਠੇਕੇਦਾਰ ਨੇ ਸ਼ਹਿਰ 'ਚ ਡੇਢ ਕਰੋੜ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 02-11-2025
ਰਾਏਕੋਟ, 1 ਨਵੰਬਰ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ)-ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਨਗਰ ਕੌਂਸਲ ਰਾਏਕੋਟ ਦੁਆਰਾ ਸ਼ਹਿਰ ਵਿਚ ਕਰਵਾਏ ਜਾਣ ਵਾਲੇ ਲਗਪਗ ਡੇਢ ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ | ਜਿਕਰਯੋਗ ਹੈ ਕਿ ਰਾਏਕੋਟ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਤਰਸਯੋਗ ਹਾਲਤ ਵਿਚ ਸਨ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਨਗਰ ਕੌਂਸਲ ਵਲੋਂ ਸ਼ਹਿਰ ਦੀ ਪ੍ਰਮੁੱਖ ਤਲਵੰਡੀ ਗੇਟ ਤੋਂ ਸ. ਹਰੀ ਸਿੰਘ ਨਲਵਾ ਚੌਂਕ ਵੱਲ ਜਾਣ ਵਾਲੀ ਸੜਕ ਅਤੇ ਸ਼ਹਿਰ ਦੀ ਪੌਸ਼ ਕਾਲੋਨੀ ਗਰੀਨ ਸਿਟੀ ਵਿਚਲੀਆਂ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ, ਜਿਸ ਦੀ ਸ਼ੁਰੂਆਤ ਅੱੱਜ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਟੱਕ ਲਗਾ ਕੇ ਕਰਵਾਈ ਗਈ, ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਵੀ ਮੌਜੂਦ ਸਨ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਅਤੇ ਐੱਮ.ਈ. ਅਵਤਾਰ ਸਿੰਘ ਨੱਤ ਨੇ ਦੱਸਿਆ ਕਿ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਵਿਚ ਤਲਵੰਡੀ ਗੇਟ ਤੋਂ ਲੈ ਕੇ ਪੰਜਾਬ ਨੈਸ਼ਨਲ ਬੈੈਂਕ ਤੱਕ ਸੱਤ ਸੌ ਮੀਟਰ ਦੇ ਕਰੀਬ ਲੰਬੀ ਸੜਕ 'ਤੇ ਪ੍ਰੀਮਿਕਸ ਪਾਉਣ 'ਤੇ ਲਗਪਗ 48.41 ਲੱਖ ਰੁਪਏ ਦੀ ਲਾਗਤ ਆਵੇਗੀ, ਜਦਕਿ ਗਰੀਨ ਸਿਟੀ ਕਾਲੌਨੀ ਵਿਚਲੀਆਂ ਤਿੰਨ ਕਿੱਲੋਮੀਟਰ ਦੇ ਕਰੀਬ ਸੜਕਾਂ 'ਤੇ 98 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ, ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਰਾਮ ਕੁਮਾਰ ਛਾਪਾ, ਕਮਲ ਸੁਖਾਣਾ, ਕੌਂਸਲਰ ਗੁਰਦਾਸ ਮਾਨ, ਠੇਕੇਦਾਰ ਧਰਮਪਾਲ ਕਾਕਾ, ਠੇਕੇਦਾਰ ਕੱਕੜ, ਸੁਖਵੀਰ ਸਿੰਘ ਰਾਏ, ਜੋਗਿੰਦਰਪਾਲ ਮੱਕੜ, ਕੌਂਸਲਰ ਮੁਹੰਮਦ ਇਮਰਾਨ ਖਾਨ, ਈਸ਼ੂ ਪਾਸੀ, ਸਾਬਕਾ ਈ.ਓ. ਸੁਭਾਸ਼ ਜੋਸ਼ੀ, ਪ੍ਰੀਤ ਰਾਏਕੋਟੀ, ਮਦਨ ਲਾਲ ਅੱਗਰਵਾਲ, ਸੁਖਪਾਲ ਸਿੰਘ ਕਾਕੂ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਟਿਆਲਵੀਆਂ ਦੀ ਅੰਡਰ-17 ਬਾਸਕਿਟਬਾਲ ਲੜਕਿਆਂ 'ਚ ਬੱਲੇ ਬੱਲੇ <br/> ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ 'ਪੰਜਾਬ ਸੂਬਾ ਦਿਵਸ' ਸੰਬੰਧੀ ਸਮਾਗਮ
Ad Position 24