15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਟਿਆਲਵੀਆਂ ਦੀ ਅੰਡਰ-17 ਬਾਸਕਿਟਬਾਲ ਲੜਕਿਆਂ 'ਚ ਬੱਲੇ ਬੱਲੇ <br/>

Ad Position 21
No active advertisement
ਅਜੀਤ ਡੈਸਕ 02-11-2025
ਪਟਿਆਲਾ, 1 ਨਵੰਬਰ (ਮਨਦੀਪ ਸਿੰਘ ਖਰੌੜ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ 'ਤੇ ਅੰਤਰ ਜ਼ਿਲ੍ਹਾ ਖੇਡ ਮੁਕਾਬਲੇ ਕਰਵਾਏ ਗਏ¢ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਬਾਸਕਟਬਾਲ ਅੰਡਰ-17 ਲੜਕਿਆਂ ਦੇ ਮੁਕਾਬਲੇ ਪੀਐਮ ਸ੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ¢ਪਿ੍ੰਸੀਪਲ ਵਿਜੇ ਕਪੂਰ ਤੇ ਅਮਰਜੋਤ ਸਿੰਘ ਕੋਚ ਨੇ ਦੱਸਿਆ ਕਿ ਪਟਿਆਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਬਾਸਕਟਬਾਲ ਦੇ ਵਿਚ ਦੋ ਤਗਮੇ ਪ੍ਰਾਪਤ ਕੀਤੇ, ਗੋਲਡ ਤੇ ਬਰਾਉਨਜ਼ ਮੈਡਲ¢ ਉਹਨਾਂ ਨੇ ਦੱਸਿਆ ਕਿ ਪਟਿਆਲਾ ਵਿੰਗ ਦੀ ਲੜਕਿਆਂ ਦੀ ਟੀਮ ਨੇ ਗੋਲਡ ਮੈਡਲ ਤੇ ਪਟਿਆਲੇ ਜ਼ਿਲੇ੍ਹ ਦੀ ਬਾਸਕਟਬਾਲ ਟੀਮ ਨੇ ਅੰਡਰ 17 ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਵਿੱਚ ਬਰਾਉਨਜ਼ ਮੈਡਲ ਜਿੱਤਿਆ¢ਅੱਜ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੰਜੀਵ ਸ਼ਰਮਾ ਜੀ ਨੇ ਉਚੇਚੇ ਤÏਰ 'ਤੇ ਪੀਐਮਸ੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪਹੁੰਚ ਕੇ ਬਾਸਕਟਬਾਲ ਦੇ ਖਿਡਾਰੀਆਂ ਨੂੰ ਟਰਾਫ਼ੀ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ¢ਉਨ੍ਹਾਂ ਨੇ ਪਿ੍ੰਸੀਪਲ ਵਿਜੇ ਕਪੂਰ, ਅਮਰਜੋਤ ਸਿੰਘ ਕੋਚ, ਰਮਨੀਕ ਅਹੂਜਾ ਕੋਚ ਤੇ ਵਿੰਗ ਦੇ ਕੈਪਟਨ ਦਾਨਿਸ਼,ਜ਼ਿਲੇ੍ਹ ਦੀ ਟੀਮ ਦੇ ਕੈਪਟਨ ਯਸ਼ਪ੍ਰੀਤ ਨੂੰ ਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ¢ਇਸ ਮÏਕੇ ਸੁਖਵਿੰਦਰ ਸਿੰਘ, ਹਰਦੀਪ ਕÏਰ, ਕਮਲਜੀਤ ਕÏਰ, ਹਰਵੀਰ ਕÏਰ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਕੀਰਤਨ ਦਰਬਾਰ 5 ਨੂੰ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਨੇ ਸ਼ਹਿਰ 'ਚ ਡੇਢ ਕਰੋੜ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੀ ਕਰਵਾਈ ਸ਼ੁਰੂਆਤ
Ad Position 24