17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੁਤੰਤਰਤਾ ਸੰਗਰਾਮੀ ਗਿਆਨੀ ਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-11-2025
ਚੌਂਕੀਮਾਨ, 1 ਨਵੰਬਰ (ਤੇਜਿੰਦਰ ਸਿੰਘ ਚੱਢਾ)-ਸੁਤੰਤਰਤਾ ਸੰਗਰਾਮੀ ਗਿਆਨੀ ਬੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਵਿਖੇ ਸਕੂਲ ਪਿ੍ੰਸੀਪਲ, ਸਟਾਫ਼ ਮੈਂਬਰਜ਼, ਐੱਸ.ਐੱਮ.ਸੀ. ਕਮੇਟੀ ਅਤੇ ਪੰਚਾਇਤ ਸਵੱਦੀ ਕਲਾਂ ਵਲੋਂ ਗਿਆਨੀ ਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣੀ ਰੱਖੀ ਗਈ | ਇਸ ਮੌਕੇ 'ਤੇ ਮਾਸਟਰ ਗੁਰਬਖਸ਼ ਸਿੰਘ ਵਲੋਂ ਗਿਆਨੀ ਬੀਰ ਸਿੰਘ ਦੀ ਸੰਖੇਪ ਜੀਵਨੀ ਅਤੇ ਆਜ਼ਾਦੀ ਲਈ ਕੀਤੇ ਸੰਘਰਸ਼ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਪਿ੍ੰਸੀਪਲ ਜਸਵੀਰ ਕੌਰ ਨੇ ਪਰਿਵਾਰ ਵਲੋਂ ਸਕੂਲ ਦੇ ਮੁੱਖ ਗੇਟ ਲਈ ਕਰਵਾਈ ਗਈ ਸੇਵਾ ਲਈ ਧੰਨਵਾਦ ਕੀਤਾ | ਵੱਖ-ਵੱਖ ਪਤਵੰਤੇ ਸੱਜਣਾ ਦੀ ਹਾਜ਼ਰੀ ਵਿਚ ਬੁਲਾਰਿਆਂ ਵਲੋਂ ਦੱਸਿਆ ਗਿਆ ਕਿ ਸਾਡੇ ਸਕੂਲ ਤੇ ਸਾਡੇ ਪਿੰਡ ਲਈ ਬੜੇ ਮਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਸਕੂਲ ਦਾ ਨਾਮ ਇਲਾਕੇ ਦੀ ਉੱਘੀ ਸ਼ਖ਼ਸੀਅਤ ਸੁਤੰਤਰਤਾ ਸੰਗਰਾਮੀ ਗਿਆਨੀ ਬੀਰ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਤੇ ਉਨ੍ਹਾਂ ਦੇ ਨਾਮ ਨੂੰ ਅਮਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰੇਗਾ | ਗਿਆਨੀ ਬੀਰ ਸਿੰਘ ਦੇ ਪੋਤਰੇ ਰਾਜਦੀਪ ਸਿੰਘ ਤੂਰ ਨੇ ਪਰਿਵਾਰ ਵਲੋਂ ਪੰਜਾਬ ਸਰਕਾਰ, ਸਕੂਲ ਸਿੱਖਿਆ ਵਿਭਾਗ, ਸਕੂਲ ਪਿ੍ੰਸੀਪਲ ਮੈਡਮ ਜਸਵੀਰ ਕੌਰ, ਸਰਪੰਚ ਸਾਹਿਬ, ਸਮੂਹ ਪੰਚਾਇਤ ਮੈਂਬਰਾਂ, ਐੱਸ.ਐੱਮ.ਸੀ. ਕਮੇਟੀ ਤੇ ਸਮੂਹ ਪਿੰਡ ਵਾਸੀਆਂ ਦਾ ਇਸ ਕਾਰਜ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ | ਉਨ੍ਹਾਂ ਕਿਹਾ ਸਾਡੇ ਇਹ ਦੇਸ਼ ਭਗਤ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਤੇ ਰਾਹ ਦਸੇਰੇ ਹਨ | ਸਾਡੇ ਦਾਦਾ ਜੀ ਦਾ ਜੀਵਨ ਦੇਸ਼ ਪਿਆਰ ਦੀ ਅਦੁੱਤੀ ਮਿਸਾਲ ਹੈ | ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਗਿਆਨੀ ਬੀਰ ਸਿੰਘ ਦਾ ਪਰਿਵਾਰ ਹਾਂ | ਇਸ ਮੌਕੇ ਗਿਆਨੀ ਬੀਰ ਸਿੰਘ ਦੇ ਪਰਿਵਾਰਕ ਮੈਂਬਰ ਰਿਟਾ. ਹੈੱਡ ਟੀਚਰ ਨਸੀਬ ਕੌਰ, ਪਿ੍ੰਸੀਪਲ ਅਮਰਦੀਪ ਕੌਰ, ਲੈਕਚਰਾਰ ਚਰਨਜੀਤ ਸਿੰਘ ਗਿੱਲ, ਮਨਮੋਹਣ ਕੌਰ ਢਿੱਲੋਂ, ਰਾਜਦੀਪ ਸਿੰਘ ਤੂਰ, ਅਮਰਜੀਤ ਕੌਰ, ਗੁਰਿੰਦਰ ਸਿੰਘ ਤੂਰ, ਜਸਪ੍ਰੀਤ ਕੌਰ, ਲੈਕਚਰਾਰ ਗੁਰਤੇਜ ਸਿੰਘ ਤੂਰ, ਦਲਵੀਰ ਕੌਰ, ਨਰਿੰਦਰਪਾਲ ਸਿੰਘ, ਸੁਖਵਿੰਦਰ ਸਿੰਘ ਤੂਰ ਸ਼ਾਮਿਲ ਹੋਏ | ਇਸ ਮਿਲਣੀ ਵਿਚ ਪ੍ਰਧਾਨ ਸਤਵਿੰਦਰ ਸਿੰਘ ਕੋਨੀ, ਪੰਚ ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ, ਪੰਚ ਮਨਜੀਤ ਸਿੰਘ, ਸਾਬਕਾ ਪੰਚ ਜਗਦੇਵ ਸਿੰਘ ਤੂਰ, ਗੁਰਸੇਵਕ ਸਿੰਘ ਤੂਰ, ਨਿਰਮਲਜੀਤ ਸਿੰਘ ਤੇ ਐੱਸ.ਐੱਮ.ਸੀ. ਕਮੇਟੀ ਮੈਂਬਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਵਿਖੇ 'ਸਾਇੰਸ ਸਪਾਰਕ, ਸਾਇੰਸ ਫੈਸਟ' ਕਰਵਾਇਆ ਅਗਲੀ ਖ਼ਬਰ ਪਿੰਡ ਸਵੱਦੀ ਕਲਾਂ ਦੀ ਦਾਣਾ ਮੰਡੀ ਵਿਖੇ ਚੇਅਰਮੈਨ ਹਰਨੇਕ ਸਿੰਘ ਸੇਖੋਂ ਛਪਾਰ ਨੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24